ਨਵੀਂ ਦਿੱਲੀ, 1 ਜੂਨ
ਭਾਰਤ ਦੀ ਪੁਰਸ਼ ਤੇ ਮਹਿਲਾ ਕ੍ਰਿਕਟ ਟੀਮਾਂ ਦੇ ਖਿਡਾਰੀਆਂ ਤੇ ਸਹਿਯੋਗੀ ਸਟਾਫ਼ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਨਾਲ ਇਸ ਮਹੀਨੇ ਹੋਣ ਵਾਲੇ ਇੰਗਲੈਂਡ ਦੇ ਲੰਮੇ ਦੌਰੇ ’ਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਭਾਰਤੀ ਕ੍ਰਿਕਟ ਬੋਰਡ ਵਿਚਲੇ ਸੂਤਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬੀਸੀਸੀਆਈ ਨੇ ਅਪੀਲ ਕੀਤੀ ਸੀ ਕਿ ਖਿਡਾਰੀਆਂ ਨੂੰ ਆਪਣੇ ਨੇੜਲਿਆਂ ਨੂੰ ਨਾਲ ਲਿਜਾਣ ਦੀ ਖੁੱਲ੍ਹ ਦਿੱਤੀ ਜਾਵੇ ਕਿਉਂਕਿ ਕੋਵਿਡ-19 ਮਹਾਮਾਰੀ ਕਰਕੇ ਉਨ੍ਹਾਂ ਨੂੰ ਜੈਵਿਕ ਰੂਪ ਵਿੱਚ ਸੁਰੱਖਿਅਤ ਮਾਹੌਲ ’ਚ ਕਾਫ਼ੀ ਲੰਮਾ ਸਮਾਂ ਬਿਤਾਉਣਾ ਹੋਵੇਗਾ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਨਿਊਜ਼ੀਲੈਂਡ ਖ਼ਿਲਾਫ਼ 18 ਤੋਂ 22 ਜੂਨ ਤੱਕ ਸਾਊਥੈਂਪਟਨ ਵਿੱਚ ਖੇਡੇ ਜਾਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੌਰਾਨ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਸਮੇਤ ਕੋਈ ਬੋਰਡ ਦਾ ਕੋਈ ਵੀ ਅਹੁਦੇਦਾਰ ਇੰਗਲੈਂਡ ਦੇ ਸਖ਼ਤ ਇਕਾਂਤਵਾਸ ਨੇਮਾਂ ਕਰਕੇ ਉਥੇ ਮੌਜੂਦ ਨਹੀਂ ਹੋਵੇਗਾ।