ਐਸ.ਏ.ਐਸ ਨਗਰ, 5 ਦਸੰਬਰ
Êਪ੍ਰ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ-2019 ਦੇ ਪਹਿਲੇ ਦਿਨ ਯੂ.ਕੇ. ਕੰਟਰੀ ਸੈਸ਼ਨ ਦੌਰਾਨ ਬੁਲਾਰਿਆਂ ਨੇ ਪੰਜਾਬ ਵਿੱਚ ਵਿਕਾਸ ਨੂੰ ਬੜ•ਾਵਾ ਦੇਣ ਦੇ ਵਾਸਤੇ ਨਵੀਂਆਂ ਖੋਜਾਂ ‘ਤੇ ਜ਼ੋਰ ਦਿੱਤਾ ਹੈ ਅਤੇ ਵਿਕਾਸ ਦੇ ਵਾਸਤੇ ਪੂਜੀ ਨਿਵੇਸ਼ ਦੀ ਕੋਈ ਵੀ ਕਮੀ ਨਾ ਹੋਣ ਦੀ ਗੱਲ ਆਖੀ ਹੈ।
ਇਸ ਸੈਸ਼ਨ ਦੌਰਾਨ ਖੇਤੀਬਾੜੀ, ਮਸ਼ੀਨਰੀ, ਹੈਂਡ ਟੂਲਜ਼, ਆਟੋਮੋਬਾਇਲ, ਬਾਈ-ਸਾਇਕਲ ਦੇ ਪੁਰਜਿਆਂ, ਖੇਡ ਵਸਤਾਂ, ਨਿਵਿਆਉਣਯੋਗ ਊਰਜਾ ਦੇ ਖੇਤਰਾਂ ਸਣੇ ਵੱਖ ਵੱਖ ਖੇਤਰਾਂ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ।

ਆਪਣੇ ਸ਼ੁਰੂਆਤੀ ਭਾਸ਼ਣ ਵਿੱਚ ਪੰਜਾਬ ਦੀ ਵਧੀਕ ਸਕੱਤਰ ਸਹਿਕਾਰਤਾ ਸ੍ਰ੍ਰੀਮਤੀ ਕਲਪਨਾ ਬਰੂਆ ਮਿੱਤਲ ਨੇ ਸੂਬੇ ਦੀ ਸਨਅਤੀ ਨੀਤੀ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨੀਤੀ ਨੇ ਸੂਬੇ ਵਿੱਚ ਨਿਵੇਸ਼ ਲਈ ਢੁਕਵਾਂ ਮਾਹੌਲ ਤਿਆਰ ਕੀਤਾ ਹੈ ਅਤੇ ਵਿਕਾਸ ਨੂੰ ਗਤੀ ਦਿੱਤੀ ਹੈ। ਉਨ•ਾਂ ਕਿਹਾ ਕਿ ਸੂਬਾ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਪ੍ਰਦਾਨ ਕਰ ਰਿਹਾ ਹੈ ਅਤੇ ਹੁਨਰਮੰਦ ਕਿਰਤ ਅਤੇ ਸ਼ਾਂਤੀ ਦਾ ਮਾਹੌਲ ਹੋਣ ਦੇ ਕਾਰਨ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਵਿੱਚ 50000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਉਨ•ਾਂ ਨੇ ਪੰਜਾਬ ਅਤੇ ਇੰਗਲੈਂਡ ਵਿਚਕਾਰ ਇਤਿਹਾਸਕ, ਸਮਾਜਿਕ ਆਰਥਿਕ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਨਾਲ ਦੋਵਾਂ ਵਿੱਚ ਹੋਰ ਸਬੰਧ ਮਜ਼ਬੂਤ ਹੋਣਗੇ।

ਪੰਜਾਬ ਅਤੇ ਇੰਗਲੈਂਡ ਵਿੱਚਕਾਰ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਯੂ.ਕੇ. ਟਰੇਡ ਅਤੇ ਇੰਵੈਸਟਮੈਂਟ ਇੰਡੀਆ ਦੇ ਡਾਇਰੈਕਟਰ ਕਰਿਸਪਿਨ ਸਿਮੋਨ ਨੇ ਪੰਜਾਬ ਨੂੰ ਨਿਵੇਸ਼ ਦੇ ਪੱਖ ਤੋਂ ਬਹੁਤ ਵਧੀਆ ਸੂਬਾ ਦੱਸਿਆ। ਉਨ•ਾਂ ਨੇ ਬਾਇਓਟਕਨੋਲੋਜੀ, ਹੁਨਰ ਵਿਕਾਸ ਅਤੇ ਪੰਜਾਬ ਵਿੱਚ ਚਾਵਲਾਂ ਦੇ ਸਟੋਰ ਸਥਾਪਿਤ ਕਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ•ਾਂ ਨੇ ਪਰਾਲੀ ਨੂੰ ਸਾੜਨ ਦੀ ਸਮੱਸਿਆ ਨਾਲ ਨਿਪਟਣ ਲਈ ਪੰਜਾਬ ਸਰਕਾਰ ਦੀ ਸਰਾਹਨਾ ਵੀ ਕੀਤੀ।

ਯੂ.ਕੇ. ਇੰਡੀਆ ਬਿਜਨਸ ਦੀ ਡਾਇਰੈਕਟਰ ਦਿਵਿਆ ਦਿਵੇਦੀ ਨੇ ਸੰਘੀ ਢਾਂਚੇ, ਅਕ੍ਰਸ਼ਿਤ ਮੰਡੀ ਅਤੇ ਪੰਜਾਬ ਤੇ ਇੰਗਲੈਂਡ ਦੇ ਸਮਾਜਿਕ ਆਰਥਿਕ ਸਬੰਥਾਂ ਦੀ ਚਰਚਾ ਕੀਤੀ। ਉਨ•ਾਂ ਕਿਹਾ ਕਿ ਵੱਡੀ ਗਿਣਤੀ ਪੰਜਾਬੀਆਂ ਦਾ ਇੰਗਲੈਂਡ ਘਰ ਹੈ। ਉਨ•ਾਂ ਨੇ ਐਰੋਸਪੇਸ, ਰੱਖਿਆ, ਡੈਟਾ ਪ੍ਰਬੰਧਨ, ਇੰਨੋਵੇਸ਼ਨ ਸੈਂਟਰਾਂ ਅਤੇ ਆਟੋਮੋਬਾਇਲ ਦੇ ਸੈਕਟਰਾਂ ਵਿੱਚ ਦੋਵਾਂ ਵਿੱਚ ਸਹਿਯੋਗ ਦੀ ਗੱਲ ਕੀਤੀ।

ਭਾਰਤੀ ਮੰਡੀ ਲਈ ਰੋਜ਼ਮਰਾ ਦੀ ਵਰਤੋਂ ਵਾਲੀਆਂ ਵਸਤਾਂ ਦੀ ਮੰਡੀ ਸਬੰਧੀ ਨਵੇਂ ਮੌਕਿਆਂ ਦਾ ਜ਼ਿਕਰ ਕਰਦੇ ਹੋਏ ਹਿੰਦੁਸਤਾਨ ਲੀਵਰ ਦੇ ਸੀ.ਐਫ.ਓ. ਸ੍ਰੀਨਿਵਾਸ ਪਾਠਕ ਨੇ ਕਿਹਾ ਕਿ ਪੰਜਾਬ ਵਿੱਚ ਨਿਵੇਸ਼ ਉਤਰੀ ਭਾਰਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ। ਪੰਜਾਬ ਵਿੱਚ ਨਿਵੇਸ਼ ਦੇ ਸਾਡੇ ਪਹਿਲੇ ਤਜਰਬੇ ਸਫਲ ਹੋਏ ਹਨ ਅਤੇ ਇਸ ਨੇ ਸਾਡੀ ਕੰਪਨੀ ਦੇ ਸਮੁੱਚੇ ਵਿਕਾਸ ਵਿੱਚ ਵੀ ਯੋਗਦਾਨ ਪਾਇਆ ਹੈ।

ਸੀ.ਐਸ.ਆਈ.ਆਰ-ਇਮਟੈਕ ਦੇ ਡਾਇਰੈਕਟਰ ਡਾ. Îਮਨੋਜ ਰਾਜੇ ਨੇ ਮਾਇਕਰੋਬਿਅਲ ਅਧਾਰਤ ਖੋਜਾਂ ‘ਤੇ ਜ਼ੋਰ ਦਿੱਤਾ। ਉਨ•ਾਂ ਨੇ ਭੌਂ, ਜਲ ਅਤੇ ਪ੍ਰ੍ਰਦੂਸ਼ਣ ਸਬੰਧੀ ਖੋਜਾਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ।

ਟਾਇਨੋਰ ਆਰਥੋਟਿਕਸ ਦੇ ਸੀ.ਈ.ਓ. ਅਤੇ ਸੀ.ਐਮ.ਡੀ. ਪੀ ਜੇ ਸਿੰਘ ਨੇ ਸਿਹਤ ਦੇ ਖੇਤਰਾਂ ਵਿੱਚ ਨਵੀਆਂ ਖੋਜਾਂ ‘ਤੇ ਜ਼ੋਰ ਦਿੱਤਾ ਅਤੇ ਚੰਗੀ ਸਿਹਤ ਦੇ ਵਾਸਤੇ ਚਾਨਣਾ ਪਾਇਆ। ਉਨ•ਾਂ ਨੇ ਵਿਦੇਸ਼ੀ ਕੰਪਨੀਆਂ ਨਾਲ ਆਪਣੇ ਸਾਂਝੇ ਉਦਮਾਂ ਬਾਰੇ ਪੁਰਾਣੇ ਤਜਰਬੇ ਸਾਂਝੇ ਕੀਤੇ। ਉਨ•ਾਂ ਕਿਹਾ ਕਿ ਸਿਹਤ ਖੇਤਰ ਵਿੱਚ ਨਵੀਆਂ ਖੋਜਾਂ ਅਤੇ ਨਵੀਨਤਾ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ।

ਸਿੱਖਿਆ ਦੇ ਖੇਤਰ ਵਿੱਚ ਸੰਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹੋਏ ਬਰਿਮਿੰਘਮ ਸਿਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਫਿਲਿਪ ਪਲੋਵਡੈਨ ਨੇ ਪੰਜਾਬ ਅਤੇ ਇੰਗਲੈਂਡ ਦੀਆਂ ਯੂਨੀਵਰਸਿਟੀਆਂ ਵਿੱਚਕਾਰ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ•ਾਂ ਕਿਹਾ ਕਿ ਇਸ ਸਹਿਯੋਗ ਦੇ ਨਾਲ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਜਾ ਸਕੇਗਾ।

ਸਹਿਕਾਰੀ ਸਭਾਵਾਂ ਦੇ ਰਜਿਸਟਾਰ ਵਿਕਾਸ ਗਰਮ ਨੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ।