ਸਾਊਥੈਂਪਟਨ, 26 ਅਗਸਤ
ਜੇਮਸ ਐਂਡਰਸਨ ਟੈਸਟ ਕ੍ਰਿਕਟ ਵਿਚ 600 ਵਿਕਟਾਂ ਲੈਣ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਬਾਅਦ ਹੁਣ ਉਹ 700 ਵਿਕਟਾਂ ਦੇ ਕਲੱਬ ਵਿਚ ਵੀ ਸ਼ਾਮਲ ਹੋ ਸਕਦਾ ਹੈ, ਜਿੱਥੇ ਸਿਰਫ ਦੋ ਮਹਾਨ ਸਪਿੰਨਰ ਮੁੱਤਈਆ ਮੁਰਲੀਧਰਨ ਅਤੇ ਸ਼ੇਨ ਵਾਰਨ ਹਨ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਐਂਡਰਸਨ ਨੇ ਮੰਗਲਵਾਰ ਨੂੰ ਇੱਥੇ ਤੀਜੇ ਟੈਸਟ ਮੈਚ ਦੌਰਾਨ ਪਾਕਿਸਤਾਨੀ ਕਪਤਾਨ ਅਜ਼ਹਰ ਅਲੀ ਨੂੰ ਆਊਟ ਕਰਕੇ ਆਪਣਾ 600ਵਾਂ ਵਿਕਟ ਲਿਆ। ਉਹ ਹੁਣ ਮੁਰਲੀਧਰਨ (800), ਵਾਰਨ (708) ਅਤੇ ਅਨਿਲ ਕੁੰਬਲੇ (619) ਤੋਂ ਬਾਅਦ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਹੈ। ਉਸ ਦੀ ਖਾਸੀਅਤ ਇਹ ਹੈ ਕਿ ਪਹਿਲੇ ਤਿੰਨ ਗੇਂਦਬਾਜ਼ ਸਪਿੰਨਰ ਹਨ ਜਦ ਕਿ ਛੇ ਸੌ ਵਿਕਟਾਂ ਤੱਕ ਪੁੱਜਣ ਵਾਲਾ ਐਂਡਰਸਨ ਇਕੋ ਇਕ ਤੇਜ਼ ਗੇਂਦਬਾਜ਼ ਹੈ।