ਇਸਲਾਮਾਬਾਦ, 23 ਦਸੰਬਰ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ 49 ਸਾਲਾ ਸਾਬਕਾ ਪਤਨੀ ਰੇਹਮ ਖਾਨ ਨੇ ਅੱਜ ਐਲਾਨ ਕੀਤਾ ਕਿ ਉਸ ਨੇ ਅਮਰੀਕਾ ਵਿੱਚ 36 ਸਾਲ ਦੇ ਮਾਡਲ ਅਤੇ ਅਭਿਨੇਤਾ ਮਿਰਜ਼ਾ ਬਿਲਾਲ ਬੇਗ਼ ਨਾਲ ਵਿਆਹ ਕਰ ਲਿਆ ਹੈ। ਇਸ ਉਸ ਦਾ ਤੀਜਾ ਵਿਆਹ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਮਰੀਕਾ ਸਥਿਤ ਕਾਰਪੋਰੇਟ ਪ੍ਰੋਫੈਸ਼ਨਲ ਅਤੇ ਸਾਬਕਾ ਮਾਡਲ ਮਿਰਜ਼ਾ ਬਿਲਾਲ ਬੇਗ਼ ਦਾ ਵੀ ਇਹ ਤੀਜਾ ਵਿਆਹ ਹੈ।