ਦਿੱਲੀ ਵਿਧਾਨ ਸਭਾ ਚੋਣਾਂ ਦਾ ਰਿਜ਼ਲਟ ਲਗਭਗ ਸਾਹਮਣੇ ਆ ਚੁੱਕਾ ਹੈ। ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਸਣੇ ਆਮ ਆਦਮੀ ਪਾਰਟੀ ਦੇ ਵੱਡੇ-ਵੱਡੇ ਆਗੂ ਹਾਰ ਗਏ ਹਨ। ਹਾਲਾਂਕਿ ਆਤਿਸ਼ੀ ਨੇ ਕਾਲਾਕਾਜੀ ਸੀਟ ਬਚਾ ਲਈ ਹੈ। ਨਤੀਜਿਆਂ ਨੂੰ ਵੇਖਦੇ ਹੋਏ ਬੀਜੇਪੀ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਨਤਾ ਦੀ ਸ਼ਕਤੀ ਸਭ ਤੋਂ ਉੱਪਰ ਹੈ, ਵਿਕਾਸ ਜਿੱਤਿਆ, ਸੁਸ਼ਾਸਨ ਜਿੱਤਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਦਿੱਲੀ ਦੇ ਆਪਣੇ ਸਾਰੇ ਭਰਾ-ਭੈਣਾਂ ਨੂੰ ਬੀਜੇਪੀ ਨੂੰ ਇਤਿਹਾਸਕ ਜਿੱਤ ਦਿਵਾਉਣ ਲਈ ਮੇਰਾ ਨਮਸਕਾਰ! ਤੁਸੀਂ ਜੋ ਭਰਪੂਰ ਅਸ਼ੀਰਵਾਦ ਤੇ ਪਿਆਰ ਦਿੱਤਾ ਹੈ, ਉਸ ਦੇ ਲਈ ਤੁਹਾਡੇ ਸਾਰਿਆਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ।

ਪੀ.ਐੱਮ. ਮੋਦੀ ਨੇ ਅੱਗੋਂ ਕਿਹਾ ਕਿ ਦਿੱਲੀ ਦੇ ਚਹੁੰਤਰਫਾ ਵਿਕਾਸ ਤੇ ਇਥੇ ਦੇ ਲੋਕਾਂ ਦਾ ਜੀਵਨ ਉੱਤਮ ਬਣਾਉਣ ਲਈ ਅਸੀਂ ਕੋਈ ਕੋਰ-ਕਸਰ ਨਹੀਂ ਛੱਡਾਂ, ਇਹ ਸਾਡੀ ਗਾਰੰਟੀ ਹੈ। ਇਸ ਦੇ ਨਾਲ ਹੀ ਅਸੀਂ ਇਹ ਵੀ ਯਕੀਨੀ ਕਰਾਂਗੇ ਕਿ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਦਿੱਲੀ ਦੀ ਅਹਿਮ ਭੂਮਿਕਾ ਹੋਵੇ।

ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਦਿੱਲੀ ਦੇ ਸਾਰੇ ਬੀਜੇਪੀ ਵਰਕਰਾਂ ‘ਤੇ ਬਹੁਤ ਮਾਣ ਹੈ, ਜਿਨ੍ਹਾਂ ਨੇ ਪ੍ਰਚੰਡ ਜਨ ਆਦੇਸ਼ ਲਈ ਦਿਨ-ਰਾਤ ਇੱਕ ਕਰ ਦਿੱਤਾ। ਹੁਣ ਅਸੀਂ ਹੋਰ ਵੀ ਵੱਧ ਮਜ਼ਬੂਤੀ ਨਾਲ ਆਪਣੇ ਦਿੱਲੀ ਵਾਸੀਆਂ ਦੀ ਸੇਵਾ ਵਿਚ ਸਮਰਪਿਤ ਰਹਾਂਗੇ।

ਉਥੇ ਹੀ ਪੰਜਾਬ ਤੋਂ ਸੁਨੀਲ ਜਾਖੜ ਨੇ ਬੀਜੇਪੀ ਦੀ ਜਿੱਤ ‘ਤੇ ਵਧਾਈ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ ਦਿੱਲੀ ਨੂੰ ਆਪ-ਦਾ ਮੁਕਤ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ, ਕੌਮੀ ਪ੍ਰਧਾਨ ਜੇਪੀ ਨੱਡਾ ਸਣੇ ਭਾਜਪਾ ਦੇ ਸਾਰੇ ਵਰਕਰਾਂ ਨੂੰ ਵਧਾਈ, ਜਿਨ੍ਹਾਂ ਦੀ ਮਿਹਨਤ ਨਾਲ ਦਿੱਲੀ ਵਿਚ 27 ਸਾਲਾਂ ਬਾਅਦ ਕਮਲ ਖਿੜਿਆ ਹੈ। ਹੁਣ ਪੰਜਾਬ ਨੂੰ ਆਪ-ਦਾ ਮੁਕਤ ਕਰਨ ਦਾ ਬੀੜਾ ਵੀ ਪ੍ਰਧਾਨ…