ਗਾਜ਼ਾ ਪੱਟੀ ਵਿੱਚ ਹਮਾਸ ਦੇ ਮੁਖੀ ਯਾਹਿਆ ਸਿਨਵਰ ਦੇ ਮਾਰੇ ਜਾਣ ਦੀ ਖ਼ਬਰ ਹੈ। ਵੀਰਵਾਰ (ਅਕਤੂਬਰ 17), ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ ਅਤੇ ਜਾਂਚ ਕਰ ਰਹੇ ਹਨ ਕਿ ਕੀ ਉਨ੍ਹਾਂ ਵਿੱਚੋਂ ਇੱਕ ਯਾਹਿਆ ਸਿਨਵਰ ਸੀ।
ਹਾਲਾਂਕਿ, ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਅਤੇ ਮ੍ਰਿਤਕ ਦੀ ਪਛਾਣ ਦੀ ਜਾਂਚ ਕੀਤੀ ਜਾ ਰਹੀ ਹੈ। IDF ਅਤੇ ISA ਇਸ ਸੰਭਾਵਨਾ ਦੀ ਜਾਂਚ ਕਰ ਰਹੇ ਹਨ ਕਿ ਅੱਤਵਾਦੀਆਂ ਵਿੱਚੋਂ ਇੱਕ ਯਾਹਿਆ ਸਿਨਵਰ ਸੀ।
ਬਰਾਮਦ ਲਾਸ਼ ਦਾ ਹੋਵੇਗਾ ਡੀਐਨਏ ਟੈਸਟ!
ਆਈਡੀਐਫ ਨੇ ਦੱਸਿਆ ਕਿ ਜਿਸ ਇਮਾਰਤ ਵਿੱਚ ਅਤਿਵਾਦੀ ਮਾਰੇ ਗਏ ਸਨ, ਉਥੇ ਕੋਈ ਬੰਧਕ ਮੌਜੂਦ ਨਹੀਂ ਸੀ। ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਲਾਸ਼ ਯਾਹਿਆ ਸਿਨਵਰ ਦੀ ਦੱਸੀ ਜਾ ਰਹੀ ਹੈ। ਇਸ ਫੋਟੋ ਦੀ ਪੁਸ਼ਟੀ ਲਈ ਲਾਸ਼ ਨੂੰ ਡੀਐਨਏ ਟੈਸਟ ਲਈ ਇਜ਼ਰਾਈਲ ਭੇਜਿਆ ਗਿਆ ਹੈ। ਇਜ਼ਰਾਈਲੀ ਹਵਾਈ ਸੈਨਾ ਨੇ ਹਮਾਸ ਅਤੇ ਇਸਲਾਮਿਕ ਜਿਹਾਦ ਨਾਲ ਜੁੜੇ ਅੱਤਵਾਦੀਆਂ ਦੁਆਰਾ ਵਰਤੇ ਗਏ ਇੱਕ ਮੀਟਿੰਗ ਪੁਆਇੰਟ ‘ਤੇ ਹਮਲਾ ਕੀਤਾ। ਇਹ ਸਥਾਨ ਉੱਤਰੀ ਗਾਜ਼ਾ ਵਿੱਚ ਸਥਿਤ ਸੀ ਅਤੇ ਪਹਿਲਾਂ ‘ਅਬੂ ਹਸਨ’ ਸਕੂਲ ਵਜੋਂ ਜਾਣਿਆ ਜਾਂਦਾ ਸੀ। ਇਜ਼ਰਾਈਲੀ ਫੌਜ ਨੇ ਕਿਹਾ ਕਿ ਸਥਾਨ ਨੂੰ ਹੁਣ ਕਮਾਂਡ ਅਤੇ ਕੰਟਰੋਲ ਕੇਂਦਰ ਵਜੋਂ ਵਰਤਿਆ ਜਾ ਰਿਹਾ ਹੈ। ਹਮਲੇ ਦੌਰਾਨ ਦਰਜਨਾਂ ਅੱਤਵਾਦੀ ਮਾਰੇ ਗਏ ਅਤੇ ਕਈ ਹਥਿਆਰ ਅਤੇ ਇਮਾਰਤਾਂ ਤਬਾਹ ਹੋ ਗਈਆਂ।