ਹੁਸ਼ਿਆਰਪੁਰ, 20 ਸਤੰਬਰ
ਇੱਥੇ ਰਹੀਮਪੁਰ ਸਥਿਤ ਮੁੱਖ ਸਬਜ਼ੀ ਮੰਡੀ ਤੋਂ ਅੱਜ ਸਵੇਰੇ ਕਾਰ ਸਵਾਰ ਕੁੱਝ ਵਿਅਕਤੀ ਇੱਕ ਆੜ੍ਹਤੀਏ ਦੇ 21 ਸਾਲਾ ਪੁੱਤਰ ਨੂੰ ਅਗਵਾ ਕਰ ਕੇ ਲੇ ਗਏ। ਪਰਿਵਾਰ ਦਾ ਕਹਿਣਾ ਹੈ ਕਿ ਅਗਵਾਕਾਰ ਮੁੰਡੇ ਨੂੰ ਰਿਹਾਅ ਕਰਨ ਲਈ ਦੋ ਕਰੋੜ ਦੀ ਮੰਗ ਕਰ ਰਹੇ ਹਨ। ਪੁਲੀਸ ਅਗਵਾਕਾਰਾਂ ਤੱਕ ਪਹੁੰਚਣ ਲਈ ਭੱਜ-ਦੌੜ ਕਰ ਰਹੀ ਹੈ ਪਰ ਅਜੇ ਤੱਕ ਕੋਈ ਸਫ਼ਲਤਾ ਨਹੀਂ ਮਿਲੀ ਹੈ। ਸੀਸੀਟੀਵੀ ਦੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਇੱਕ ਵਰਨਾ ਕਾਰ, ਲੜਕੇ ਦੀ ਮਾਰੂਤੀ ਕਾਰ ਦੇ ਪਿੱਛੇ ਲੱਗੀ ਹੋਈ ਸੀ। ਸੂਤਰਾਂ ਮੁਤਾਬਕ ਲੜਕੇ ਦੀ ਕਾਰ ਜਿਵੇਂ ਹੀ ਉਸ ਦੀ ਦੁਕਾਨ ਦੇ ਬਾਹਰ ਰੁਕੀ, ਅਗਵਾਕਾਰਾਂ ਨੇ ਉਸ ਨੂੰ ਘੇਰ ਲਿਆ। ਅਗਵਾਕਾਰ ਮੁੰਡੇ ਦੀ ਕਾਰ ਵੀ ਨਾਲ ਹੀ ਲੈ ਗਏ। ਐੱਸਐੱਸਪੀ ਅਮਨੀਤ ਕੌਂਡਲ ਤੇ ਹੋਰ ਅਧਿਕਾਰੀ ਵੀ ਮਾਮਲੇ ਦੀ ਜਾਂਚ ਵਿੱਚ ਜੁੱਟੇ ਹਨ।