ਬ੍ਰਿਸਬਨ, 21 ਦਸੰਬਰ
ਆਸਟਰੇਲੀਆ ਅਤੇ ਭਾਰਤ ਦਰਮਿਆਨ ਹੋਏ ਆਰਥਿਕ ਸਹਿਯੋਗ ਅਤੇ ਵਪਾਰਕ ਸਮਝੌਤੇ ਤਹਿਤ ਹੁਣ 18 ਤੋਂ 30 ਸਾਲ ਦੀ ਉਮਰ ਦੇ ਯੋਗ ਨੌਜਵਾਨ ਭਾਰਤੀਆਂ ਨੂੰ ਨਵੇਂ ‘ਵਰਕਿੰਗ ਹੌਲੀਡੇਅ ਪ੍ਰੋਗਰਾਮ’ ਤਹਿਤ ਇੱਕ ਸਾਲ ਦਾ ਵੀਜ਼ਾ ਦਿੱਤਾ ਜਾਵੇਗਾ। ਇਸ ਵਿੱਚ ਹਰ ਸਾਲ 1000 ਸੀਟਾਂ ਰੱਖੀਆਂ ਗਈਆਂ ਹਨ ਅਤੇ ਇਹ 29 ਦਸੰਬਰ ਤੋਂ ਲਾਗੂ ਹੋ ਜਾਵੇਗਾ। ਇਮੀਗ੍ਰੇਸ਼ਨ ਵਿਭਾਗ ਅਨੁਸਾਰ ਇਸ ਸਮਝੌਤੇ ਦੇ ਲਾਗੂ ਹੋਣ ਤੋਂ ਦੋ ਸਾਲਾਂ ਦੇ ਅੰਦਰ ਵਰਕ ਅਤੇ ਹੌਲੀਡੇਅ ਵੀਜ਼ੇ ਲਾਗੂ ਹੋ ਜਾਣਗੇ। ਇਸ ਨਾਲ ਦੋਵੇਂ ਪਾਸੇ ਮੁਫ਼ਤ ਵਪਾਰ ਦਾ ਰਾਹ ਪੱਧਰਾ ਹੋ ਜਾਵੇਗਾ। ਗ੍ਰਹਿ ਵਿਭਾਗ ਮੁਤਾਬਕ ਆਸਟਰੇਲੀਆ ਮੌਜੂਦਾ ਸਮੇਂ ਵਿੱਚ 47 ਦੇਸ਼ਾਂ ਨਾਲ ‘ਵਰਕਿੰਗ ਹੌਲੀਡੇਅ ਮੇਕਰ ਪ੍ਰੋਗਰਾਮ’ ਚਲਾ ਰਿਹਾ ਹੈ।