ਮੁੰਬਈ, 24 ਸਤੰਬਰ

ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਡੀਨ ਜੋਂਸ ਦਾ ਅੱਜ ਦੁਪਹਿਰ 12 ਵਜੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 59 ਸਾਲ ਦੇ ਸਨ। ਉਹ ਆਈਪੀਐੱਲ ਨਾਲ ਬਰਾਡਕਾਸਟਰ ਵਜੋਂ ਹੋਏ ਕਰਾਰ ਤਹਿਤ ਭਾਰਤ ਵਿੱਚ ਸਨ। ਡੀਨ ਜੋਂਸ ਨੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੌਰਾਨ ਆਸਟਰੇਲੀਆ ਲਈ 52 ਟੈਸਟ ਅਤੇ 164 ਇਕ ਦਿਨਾਂ ਮੈਚ 1984 ਅਤੇ 1992 ਦਰਮਿਆਨ ਖੇਡੇ।