ਬ੍ਰਿਸਬੇਨ, 7 ਅਕਤੂਬਰ
ਆਸਟਰੇਲਿਆਈ ਮਹਿਲਾ ਕ੍ਰਿਕਟ ਟੀਮ ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਨੂੰ 232 ਦੌੜਾਂ ਨਾਲ ਹਰਾ ਕੇ ਕੌਮਾਂਤਰੀ ਇਕ ਦਿਨਾਂ ਮੈਚਾਂ ਵਿੱਚ ਲਗਾਤਾਰ 21ਵੀਂ ਜਿੱਤ ਹਾਸਲ ਕਰਕੇ ਰਿੱਕੀ ਪੌਂਟਿੰਗ ਦੀ ਅਗਵਾਈ ਵਾਲੀ ਆਸਟਰੇਲਿਆਈ ਪੁਰਸ਼ ਟੀਮ ਦੇ 2003 ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਆਸਟਰੇਲਿਆਈ ਮਹਿਲਾ ਟੀਮ 29 ਅਕਤੂਬਰ 2017 ਨੂੰ ਇੰਗਲੈਂਡ ਤੋਂ ਹਾਰਨ ਤੋਂ ਬਾਅਦ ਕੋਈ ਇਕ ਦਿਨਾਂ ਮੈਚ ਨਹੀਂ ਹਾਰੀ।