ਲੰਡਨ:ਭਾਰਤੀ ਸ਼ਟਲਰ ਲਕਸ਼ੈ ਸੇਨ ਨੂੰ ਆਲ ਇੰਗਲੈਂਡ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ’ਚ ਅੱਜ ਡੈਨਮਾਰਕ ਦੇ ਵਿਕਟਰ ਐਕਸਲਸੇਨ ਤੋਂ ਦੋ ਸਿੱਧੇ ਸੈੱਟਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਿਸ਼ਵ ਦਰਜਾਬੰਦੀ ਵਿੱਚ ਨੰਬਰ ਇੱਕ ਅਤੇ ਓਲੰਪਿਕ ਚੈਂਪੀਅਨ ਐਕਸਲਸੇਨ ਨੇ ਲਕਸ਼ੈ ਨੂੰ 21-10 ਤੇ 21-15 ਨਾਲ ਹਰਾ ਕੇ ਇਸ ਵੱਕਾਰੀ ਟੂਰਮਨਾਮੈਂਟ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ।