ਮੁੰਬਈ:ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਹਾਲ ਹੀ ਵਿੱਚ ਸਪੇਨ ਦੀ ਵੈੱਬ ਸੀਰੀਜ਼ ‘ਮਨੀ ਹੀਸਟ’ ਲਈ ਆਪਣਾ ਪਿਆਰ ਜ਼ਾਹਰ ਕਰਦਿਆਂ ਇਸ ਸੀਰੀਜ਼ ਵਿੱਚ ਆਪਣੇ ਪਸੰਦੀਦਾ ਕਿਰਦਾਰ ਪ੍ਰੋਫੈਸਰ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਜਿਸਨੂੰ ਸਰਜੀਓ ਮਾਰਕੁਇਨਾ ਨੇ ਨਿਭਾਇਆ ਹੈ। ਇਸ ਸੀਰੀਜ਼ ਵਿਚਲੇ ‘ਪ੍ਰੋਫ਼ੈਸਰ’ ਪ੍ਰਤੀ ਆਪਣਾ ਪਿਆਰ ਜ਼ਾਹਰ ਕਰਦਿਆਂ ਆਯੂਸ਼ਮਾਨ ਨੇ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਦਾ #ਇੰਡੀਆ ਬੋਲੇ ਸੀਆਓ ਮੁਕਾਬਲਾ ਵੀ ਸ਼ੁਰੂ ਕੀਤਾ ਹੈ। ਇਸ ਦੇ ਨਾਲ ਹੀ ਆਯੂਸ਼ਮਾਨ ਨੂੰ ਪਿਆਨੋ ’ਤੇ ਆਪਣੇ ਅੰਦਾਜ਼ ਵਿੱਚ ‘ਬੇਲਾ ਸੀਆਓ’ ਗੀਤ ਗਾਉਂਦੇ ਵੀ ਵੇਖਿਆ ਜਾ ਸਕਦਾ ਹੈ। ਅਦਾਕਾਰ ਨੇ ਦੱਸਿਆ ਕਿ ਸਮੇਂ ਦੇ ਨਾਲ ਮੈਂ ‘ਮਨੀ ਹੀਸਟ’ ਦਾ ਬਹੁਤ ਵੱਡਾ ਪ੍ਰਸ਼ੰਸਕ ਬਣ ਗਿਆ ਹਾਂ ਤੇ ਇਸ ਨੇ ਪੌਪ ਸਭਿਆਚਾਰ ਵਿੱਚ ਆਪਣੀ ਮਹੱਤਵਪੂਰਨ ਥਾਂ ਬਣਾ ਲਈ ਹੈ। ਸੀਰੀਜ਼ ਦੇ ਖ਼ਤਮ ਹੋਣ ਦੀ ਖ਼ਬਰ ਨਾਲ ਉਦਾਸ ਹੋਏ ਆਯੂਸ਼ਮਾਨ ਨੇ ਕਿਹਾ, ‘ਇਸ ਸੀਰੀਜ਼ ਦੇ ਕਿਰਦਾਰ ਤੁਹਾਨੂੰ ਇਸ ਕਦਰ ਆਪਣੇ ਨਾਲ ਜੋੜ ਲੈਂਦੇ ਹਨ ਕਿ ਤੁਸੀਂ ਵੀ ਖ਼ੁਦ ਨੂੰ ਉਨ੍ਹਾਂ ਦੇ ਸਫ਼ਰ ਦਾ ਹਿੱਸਾ ਮੰਨਣ ਲੱਗ ਪੈਂਦੇ ਹੋ।’ ਅਦਾਕਾਰ ਨੇ ਕਿਹਾ, ‘ਇਸ ਸੀਰੀਜ਼ ਦੇ ਆਖ਼ਰੀ ਐਪੀਸੋਡ ਰਿਲੀਜ਼ ਹੋਣ ਦੀ ਖ਼ਬਰ ਨਾਲ ਮੈਨੂੰ ਖ਼ੁਸ਼ੀ ਵੀ ਹੋ ਰਹੀ ਹੈ ਤੇ ਯਕੀਨਨ ਨਿਰਾਸ਼ਾ ਵੀ ਕਿ ਇਹ ਸੀਰੀਜ਼ ਹੁਣ ਸਮਾਪਤ ਹੋ ਜਾਵੇਗੀ।