ਮੁੰਬਈ, 13 ਅਕਤੂਬਰ
ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇਰਾ ਖ਼ਾਨ ਨੂੰ ਕਲੀਨਿਕਲ ਡਿਪਰੈਸ਼ਨ (ਤਣਾਅ) ਹੋਣ ਦੀ ਖ਼ਬਰ ’ਤੇ ਪ੍ਰਤੀਕਿਰਿਆ ਦਿੱਤੀ ਹੈ। ਆਮਿਰ ਖ਼ਾਨ ਦੀ ਧੀ ਇਰਾ ਨੇ ‘ਸੰਸਾਰ ਮਾਨਸਿਕ ਤੰਦਰੁਸਤੀ ਦਿਹਾੜੇ’ ’ਤੇ ਉਸ ਨੂੰ ਹੋਏ ਡਿਪਰੈਸ਼ਨ ਬਾਰੇ ਗੱਲ ਕੀਤੀ ਸੀ। ਕੰਗਨਾ ਨੇ ਆਪਣੇ ਅਕਾਊਂਟ ਤੋਂ ਟਵੀਟ ਕੀਤਾ ‘16 ਸਾਲ ਦੀ ਉਮਰ ਵਿਚ ਮੈਨੂੰ ਕੁੱਟਮਾਰ ਝੱਲਣੀ ਪਈ, ਮੈਂ ਇਕੱਲੀ ਆਪਣੀ ਭੈਣ ਦਾ ਧਿਆਨ ਰੱਖ ਰਹੀ ਸੀ ਤੇ ਉਹ ਵੀ ਤੰਦਰੁਸਤ ਨਹੀਂ ਸੀ। ਡਿਪਰੈਸ਼ਨ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਟੁੱਟੇ ਪਰਿਵਾਰਾਂ ਦੇ ਬੱਚਿਆਂ ਲਈ ਆਮ ਤੌਰ ’ਤੇ ਹਾਲਾਤ ਬਹੁਤ ਵੱਖਰੇ ਹੁੰਦੇ ਹਨ। ਰਵਾਇਤੀ ਪਰਿਵਾਰਕ ਢਾਂਚਾ ਬੇਹੱਦ ਮਹੱਤਵਪੂਰਨ ਹੈ।’ ਇਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਦੱਸਿਆ ਸੀ ਕਿ ਉਹ ਕਰੀਬ ਚਾਰ ਸਾਲ ਤਣਾਅ ਦਾ ਸ਼ਿਕਾਰ ਰਹੀ ਹੈ। ਆਮਿਰ ਦਾ ਪਹਿਲਾ ਵਿਆਹ ਰੀਨਾ ਦੱਤਾ ਨਾਲ ਹੋਇਆ ਸੀ। ਪਹਿਲੇ ਵਿਆਹ ਤੋਂ ਆਮਿਰ ਦੀ ਧੀ ਇਰਾ ਤੇ ਪੁੱਤਰ ਜੁਨੈਦ ਹੈ। –