ਫ਼ਤਹਿਗੜ੍ਹ ਸਾਹਿਬ, ਹਲਕਾ ਫ਼ਤਹਿਗੜ੍ਹ ਸਾਹਿਬ ਵਿੱਚ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਕਾਂਂਗਰਸ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ।
ਇਸ ਮੌਕੇ ਵਿਧਾਇਕ ਨਾਗਰਾ ਨੇ ਉਨ੍ਹਾਂ ਆਗੂਆਂ ਦਾ ਕਾਂਗਰਸ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਇਹ ਆਗੂ ਸਾਡੇ ਕਾਂਗਰਸ ਪਰਿਵਾਰ ਦੇ ਹੀ ਮੈਂਬਰ ਸਨ, ਜਿਨ੍ਹਾਂ ਅੱਜ ਘਰ ਵਾਪਸੀ ਕੀਤੀ ਹੈ। ਉਨਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਗੁਰਦੇਵ ਸਿੰਘ ਨਾਮਧਾਰੀ, ਠੇਕੇਦਾਰ ਅਵਤਾਰ ਸਿੰਘ ਚਨਾਰਥਲ, ਅਮਰੀਕ ਸਿੰਘ ਬਾਲਪੁਰ, ਸ਼ਮਸ਼ੇਰ ਸਿੰਘ ਬਾਲਪੁਰ, ਗੁਰਬਾਜ ਸਿੰਘ ਰਾਜੂ, ਹਰਦਿਆਲ ਸਿੰਘ ਨਾਮਧਾਰੀ, ਸੁਰਜੀਤ ਸਿੰਘ ਨਾਮਧਾਰੀ, ਮਾਸਟਰ ਕੁਲਵੰਤ ਸਿੰਘ, ਬੀਰਾ ਚਨਾਰਥਲ ਖੁਰਦ ਅਤੇ ਦਰਸ਼ਨ ਸਿੰਘ ਦਰਸ਼ੀ ਦਾ ਨਾਂ ਸ਼ਾਮਲ ਹੈ।
ਇਸ ਮੌਕੇ ਬਲਜਿੰਦਰ ਸਿੰਘ ਅਤਾਪੁਰ, ਭੁਪਿੰਦਰ ਸਿੰਘ ਬਧੌਛੀ, ਗੁਰਮੁੱਖ ਸਿੰਘ ਪੰਡਰਾਲੀ, ਜਗਦੀਪ ਸਿੰਘ ਨੰਬਰਦਾਰ, ਪ੍ਰਦੀਪ ਸਿੰਘ ਠੇਕੇਦਾਰ, ਇੰਦਰਪਾਲ ਸਿੰਘ, ਲਖਵਿੰਦਰ ਸਿੰਘ ਲੱਖੀ, ਭੁਪਿੰਦਰ ਸਿੰਘ ਬਾਲਪੁਰ, ਅਮਨਦੀਪ ਸਿੰਘ ਬਿੱਟਾ, ਇੰਦਰਜੀਤ ਸਿੰਘ ਖਰੇ, ਗੁਰਸੇਵਕ ਸਿੰਘ ਸੋਨੀ, ਮਹਿੰਦਰ ਸਿੰਘ ਫ਼ੌਜੀ, ਕਰਮਜੀਤ ਸਿੰਘ, ਰਾਜ ਕੁਮਾਰ, ਗੁਰਪ੍ਰੀਤ ਸਿੰਘ ਕਾਲਾ ਅਤੇ ਗੁਰਜੀਤ ਸਿੰਘ ਗੋਲਾ ਹਾਜ਼ਰ ਸਨ।