ਨਿਊ ਯਾਰਕ, 21 ਅਕਤੂਬਰ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਆਪਣੀ ਨਵੀਂ ਮੀਡੀਆ ਕੰਪਨੀ ਸ਼ੁਰੂ ਕਰ ਰਹੇ ਹਨ, ਜਿਸ ਦਾ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਹੋਵੇਗਾ। ਅਹਿਮ ਗੱਲ ਇਹ ਹੈ ਕਿ 9 ਮਹੀਨੇ ਪਹਿਲਾਂ 6 ਜਨਵਰੀ ਨੂੰ ਅਮਰੀਕੀ ਸੰਸਦ ਕੰਪਲੈਕਸ ਵਿੱਚ ਹੋਈ ਹਿੰਸਾ ਵਿੱਚ ਟਰੰਪ ਦੀ ਕਥਿਤ ਭੂਮਿਕਾ ਤੋਂ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਕੰਪਨੀ ਮੌਜੂਦਾ ਕੰਪਨੀਆਂ ਦਾ ਮੁਕਾਬਲਾ ਕਰੇਗੀ ਜਿਨ੍ਹਾਂ ਨੇ ਉਨ੍ਹਾਂ ਦੇ ਖਾਤੇ ਬੰਦ ਕੀਤੇ ਹਨ।