ਵੇਲਿੰਗਟਨ, 26 ਦਸੰਬਰ
ਯੂਐੱਸ ਓਪਨ ਚੈਂਪੀਅਨ ਬਿਆਂਕਾ ਆਂਦਰੀਸਕੂ ਗੋਡੇ ਦੀ ਸੱਟ ਕਾਰਨ ਮੰਗਲਵਾਰ ਨੂੰ ਆਸਟਰੇਲੀਅਨ ਓਪਨ ਦੇ ਅਭਿਆਸ ਟੂਰਨਾਮੈਂਟ ਆਕਲੈਂਡ ਡਬਲਯੂਟੀਏ ਟੈਨਿਸ ਕਲਾਸਿਕ ਤੋਂ ਹਟ ਗਈ। ਇਸ ਸਾਲ ਵਿਸ਼ਵ ਦਰਜਾਬੰਦੀ ਵਿੱਚ 152ਵੇਂ ਤੋਂ ਪੰਜਵੇਂ ਨੰਬਰ ’ਤੇ ਪਹੁੰਚਣ ਵਾਲੀ ਕੈਨੇਡਾ ਦੀ 19 ਸਾਲਾ ਮੁਟਿਆਰ ਨੂੰ ਆਕਲੈਂਡ ਵਿੱਚ ਸਿਖਰਲਾ ਦਰਜਾ ਦਿੱਤਾ ਗਿਆ ਸੀ। ਪ੍ਰਬੰਧਕਾਂ ਨੇ ਸੰਖੇਪ ਬਿਆਨ ਵਿੱਚ ਕਿਹਾ ਕਿ ਉਹ ਗੋਡੇ ਦੀ ਸੱਟ ਕਾਰਨ ਬਾਹਰ ਹੋ ਗਈ ਹੈ। ਹਾਲਾਂਕਿ ਇਸ ਵਿੱਚ ਇਹ ਨਹੀਂ ਦੱਸਿਆ ਕਿ ਉਹ ਆਸਟਰੇਲੀਅਨ ਓਪਨ ਖੇਡੇਗੀ ਜਾਂ ਨਹੀਂ।