ਦੁਬਈ: ਭਾਰਤੀ ਮਹਿਲਾ ਕ੍ਰਿਕਟ ਟੀਮ ਵਿਸ਼ਵ ਕੱਪ-2022 ਵਿਚ ਪਹਿਲਾ ਮੈਚ ਨਿਊਜ਼ੀਲੈਂਡ ਵਿਚ ਇੱਕ ਕੁਆਲੀਫਾਇਰ ਨਾਲ 6 ਮਾਰਚ ਨੂੰ ਖੇਡੇਗੀ। ਆਈਸੀਸੀ ਨੇ ਵਿਸ਼ਵ ਕੱਪ ਦੇ 31 ਮੈਚਾਂ ਦਾ ਅੱਜ ਵੇਰਵਾ ਜਾਰੀ ਕਰਦਿਆਂ ਦੱਸਿਆ ਕਿ ਭਾਰਤੀ ਟੀਮ 12 ਤੇ 22 ਮਾਰਚ ਨੂੰ ਹੈਮਿਲਟਨ ਦੇ ਸੇਡਾਨ ਪਾਰਕ ਵਿਚ ਕੁਆਲੀਫਾਇਰ ਮੈਚ ਖੇਡੇਗੀ। ਭਾਰਤੀ ਟੀਮ 16 ਮਾਰਚ ਨੂੰ ਇੰਗਲੈਂਡ, 19 ਨੂੰ ਆਸਟਰੇਲੀਆ ਤੇ 27 ਮਾਰਚ ਨੂੰ ਦੱਖਣੀ ਅਫਰੀਕਾ ਨਾਲ ਮੈਚ ਖੇਡੇਗੀ। ਇਹ ਵਿਸ਼ਵ ਕੱਪ ਪਹਿਲਾਂ ਮਾਰਚ 2021 ਵਿਚ ਹੋਣਾ ਸੀ ਜੋ ਕਰੋਨਾ ਮਹਾਮਾਰੀ ਕਾਰਨ ਇਕ ਸਾਲ ਅੱਗੇ ਪਾ ਦਿੱਤਾ ਗਿਆ ਹੈ।