ਦੁਬਈ, 17 ਦਸੰਬਰ
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਸਪਸ਼ਟ ਕੀਤਾ ਕਿ ਬ੍ਰਿਸਬਨ ਵਿੱਚ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਮੈਚ ਦੌਰਾਨ ਹੌਲੀ ਗਤੀ ਨਾਲ ਓਵਰ ਸੁੱਟਣ ’ਤੇ ਇੰਗਲੈਂਡ ਦੀ ਟੀਮ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਪੰਜ ਨਹੀਂ, ਸਗੋਂ ਅੱਠ ਪੈਨਲਟੀ ਅੰਕਾਂ ਦਾ ਜੁਰਮਾਨਾ ਕੀਤਾ ਗਿਆ ਹੈ। ਇਹ ਮੈਚ ਪਿਛਲੇ ਹਫ਼ਤੇ ਬ੍ਰਿਸਬਨ ਵਿੱਚ ਹੋਇਆ ਸੀ। ਆਈਸੀਸੀ ਨੇ ਪਹਿਲਾਂ ਇੰਗਲੈਂਡ ਦੀ ਟੀਮ ’ਤੇ ਹੌਲੀ ਗਤੀ ਨਾਲ ਓਵਰ ਸੁੱਟਣ ’ਤੇ ਸੌ ਫ਼ੀਸਦੀ ਮੈਚ ਫ਼ੀਸ ਦਾ ਜੁਰਮਾਨਾ ਲਾਉਣ ਦਾ ਐਲਾਨ ਕੀਤਾ ਸੀ ਅਤੇ ਨਾਲ ਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚੋਂ ਪੰਜ ਅੰਕ ਕੱਟਣ ਦਾ ਵੀ ਫ਼ੈਸਲਾ ਕੀਤਾ ਸੀ। ਆਈਸੀਸੀ ਨੇ ਹੁਣ ਅੰਕ ਕੱਟਣ ਦੇ ਐਲਾਨ ਵਿੱਚ ਬਦਲਾਅ ਕੀਤਾ ਹੈ।