ਦੁਬਈ, 28 ਦਸੰਬਰ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਦਹਾਕੇ ਦੇ ਸਰਵੋਤਮ ਕ੍ਰਿਕਟਰ ਦਾ ‘ਸਰ ਗੈਰੀਫੀਲਡ ਸੋਬਰਜ਼’ ਖਿਤਾਬ ਜਿੱਤਿਆ ਹੈ। ਇਹ ਐਲਾਨ ਆਈਸੀਸੀ ਨੇ ਟਵਿੱਟਰ ’ਤੇ ਕੀਤਾ। ਦੂਜੇ ਪਾਸੇ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਦਹਾਕੇ ਦਾ ‘ਆਈਸੀਸੀ ਸਪਿਰਟ ਆਫ ਕ੍ਰਿਕਟ ਐਵਾਰਡ’ ਦਿੱਤਾ ਗਿਆ ਹੈ। ਕੋਹਲੀ ਨੇ ਇਕ ਦਿਨਾ ਮੈਚਾਂ ’ਚ 12040 ਦੌੜਾਂ, ਟੈਸਟ ਕ੍ਰਿਕਟ ’ਚ 7318 ਦੌੜਾਂ ਤੇ ਟੀ-20 ਵਿਚ 2928 ਦੌੜਾਂ ਬਣਾਈਆਂ ਹਨ ਤੇ ਸਾਰੀਆਂ ਵਨਗੀਆਂ ਨੂੰ ਮਿਲਾ ਕੇ ਉਨ੍ਹਾਂ ਦੀ ਔਸਤ 50 ਤੋਂ ਵਧ ਦੀ ਹੈ।