ਨਵੀਂ ਦਿੱਲੀ, 9 ਜੂਨ

ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਵੱਲੋਂ ਬੁੱਧਵਾਰ ਨੂੰ ਬੋਰਡ ਦੇ ਮੈਂਬਰਾਂ ਦੀ ਬੈਠਕ ਵਿੱਚ ਆਸਟਰੇਲੀਆ ਵਿੱਚ ਇਸ ਸਾਲ ਹੋਣ ਵਾਲੇ ਟੀ -20 ਵਿਸ਼ਵ ਕੱਪ ਦੇ ਭਵਿੱਖ ਬਾਰੇ ਪੈਦਾ ਹੋਈ ਭੰਲਭੂਸੇ ਦੀ ਸਥਿਤੀ ਸਾਫ ਹੋਣ ਦੀ ਆਸ ਹੈ। ਇਸ ਬੈਠਕ ਵਿਚ ਅਗਲੇ ਚੇਅਰਮੈਨ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਬੋਰਡ ਮੈਂਬਰ ਇਸ ਸਮੇਂ ਆਸਟਰੇਲੀਆ ਵਿਚ ਹੋਣ ਵਾਲੇ ਟੀ -20 ਵਰਲਡ ਕੱਪ ਬਾਰੇ ਫੈਸਲਾ ਲੈ ਸਕਦੇ ਹਨ, ਜੋ ਕੋਵਿਡ -19 ਮਹਾਂਮਾਰੀ ਦੇ ਕਾਰਨ ਬੈਯਕੀਨੀ ਦੇ ਮਾਹੌਲ ਵਿੱਚ ਹੈ