ਕਰਾਚੀ:ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਕ੍ਰਿਕਟ ਵੱਲ ਘੱਟ ਧਿਆਨ ਦੇਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਸ ਟੂਰਨਾਮੈਂਟ ਵਿੱਚ ਪੈਸੇ ਨੂੰ ਖੇਡ ਤੋਂ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਸਟੇਨ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਆਈਪੀਐੱਲ ਵਿੱਚ ਜਾਂਦੇ ਹੋ ਤਾਂ ਤੁਹਾਡੇ ਕੋਲ ਵੱਡੀ ਟੀਮ ਅਤੇ ਕੁਝ ਵੱਡੇ ਖਿਡਾਰੀ ਹੁੰਦੇ ਹਨ। ਉਥੇ ਖਿਡਾਰੀਆਂ ਦੀ ਕਮਾਈ ’ਤੇ ਜ਼ਿਆਦਾ ਧਿਆਨ ਰਹਿੰਦਾ ਹੈ, ਅਜਿਹੇ ਵਿੱਚ ਕਈ ਵਾਰ ਖੇਡ ਪਿੱਛੇ ਰਹਿ ਜਾਂਦੀ ਹੈ।’’