ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਵੱਧਦੇ ਸਿਆਸੀ ਤਣਾਅ ਵਿਚਾਲੇ ਚੀਨੀ ਮੋਬਾਈਲ ਫੋਨ ਕੰਪਨੀ ਵੀਵੋ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ਦੇ ‘ਟਾਈਟਲ ਸਪਾਂਸਰ’ ਤੋਂ ਪਿੱਛੇ ਹੱਟ ਸਕਦੀ ਹੈ ਅਤੇ ਆਪਸੀ ਸਹਿਮਤੀ ਨਾਲ ਵੱਖ ਹੋਣ ਲਈ ਭਾਰਤੀ ਕ੍ਰਿਕਟ ਬੋਰਡ ਨਾਲ ਵੀਵੋ ਦੀ ਗੱਲਬਾਤ ਚੱਲ ਰਹੀ ਹੈ। ਇਸ ਇਕ ਸਾਲ ਨੂੰ ਮੁਲਤਵੀ ਮਿਆਦ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਦੋਵਾਂ ਮੁਲਕਾਂ ਵਿਚਾਲੇ ਸਬੰਧ ਬਿਹਤਰ ਹੋਣ ’ਤੇ ਬੀਸੀਸੀਆਈ 2021 ਤੋਂ 2023 ਵਿਚਾਲੇ ਕੰਪਨੀ ਨਾਲ ਤਿੰਨ ਸਾਲ ਦਾ ਕਰਾਰ ਕਰ ਸਕਦਾ ਹੈ। ਆਈਪੀਐੱਲ ਇਸ ਸਾਲ 19 ਸਤੰਬਰ ਤੋਂ 10 ਨਵੰਬਰ ਤੱਕ ਯੂਏਈ ’ਚ ਹੋਵੇਗਾ।