ਦੁਬਈ, 12 ਅਕਤੂਬਰ

ਬੱਲੇਬਾਜ਼ਾਂ ਰਾਹੁਲ ਤੇਵਤਿਆ ਤੇ ਰਿਆਨ ਪਰਾਗ ਦੀਆਂ ਬਿਹਤਰੀਨ ਪਾਰੀਆਂ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਮਾੜੀ ਸਥਿਤੀ ਵਿਚੋਂ ਉੱਭਰਦਿਆਂ ਸਨਰਾਈਜ਼ਰਜ਼ ਹੈਦਰਾਬਾਦ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਦੋਵਾਂ ਵਿਚਾਲੇ ਨਾਬਾਦ 85 ਦੌੜਾਂ ਦੀ ਭਾਈਵਾਲੀ ਹੋਈ। ਰਾਜਸਥਾਨ ਨੇ ਇਸ ਜਿੱਤ ਨਾਲ ਲਗਾਤਾਰ ਚਾਰ ਹਾਰਾਂ ਦੀ ਲੜੀ ਨੂੰ ਤੋੜ ਦਿੱਤਾ ਤੇ ਪਲੇਅ ਆਫ਼ ਵਿਚ ਥਾਂ ਬਣਾਉਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ। ਸਨਰਾਈਜ਼ਰਜ਼ ਨੇ ਇਸ ਤੋਂ ਪਹਿਲਾਂ ਮਨੀਸ਼ ਪਾਂਡੇ (54) ਅਤੇ ਕਪਤਾਨ ਡੇਵਿਡ ਵਾਰਨਰ (48) ਦੀਆਂ ਪਾਰੀਆਂ ਦੀ ਬਦੌਲਤ ਚਾਰ ਵਿਕਟਾਂ ’ਤੇ 158 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਰਾਜਸਥਾਨ ਰਾਇਲ਼ ਨੇ ਤੇਵਤਿਆ (ਨਾਬਾਦ 45) ਅਤੇ ਪਰਾਗ (ਨਾਬਾਦ 42) ਵਿਚਾਲੇ ਛੇਵੇਂ ਵਿਕਟ ਲਈ ਹੋਈ 85 ਦੌੜਾਂ ਦੀ ਭਾਈਵਾਲੀ ਦੇ ਦਮ ’ਤੇ ਹੈਦਰਾਬਾਦ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। 85 ਦੌੜਾਂ ਦੋਵਾਂ ਨੇ 7.5 ਓਵਰਾਂ ਵਿਚ ਜੋੜੀਆਂ।