ਚੇਨੱਈ, 21 ਅਪਰੈਲ

ਇਥੇ ਖੇਡੇ ਜਾ ਰਹੇ ਆਈਪੀਐਲ ਮੈਚ ਵਿਚ ਸਨਰਾਈਜ਼ਰ ਹੈਦਰਾਬਾਦ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਪੰਜਾਬ ਕਿੰਗਜ਼ ਦੀ ਟੀਮ ਨੂੰ 19.4 ਓਵਰਾਂ ਵਿਚ 120 ਦੌੜਾਂ ’ਤੇ ਆਲ ਆਊਟ ਕਰ ਦਿੱਤਾ। ਪੰਜਾਬ ਟੀਮ ਦੇ ਕਪਤਾਨ ਕੇ ਐਲ ਰਾਹੁਲ ਨੇ ਟਾਸ ਜਿੱਤ ਕੇ ਬੱਲਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਪੰਜਾਬ ਦੀ ਟੀਮ ਦੌੜਾਂ ਬਣਾਉਣ ਲਈ ਸ਼ੁਰੂ ਤੋਂ ਹੀ ਜੂਝਦੀ ਰਹੀ। ਹੈਦਰਾਬਾਦ ਵਲੋਂ ਖਲੀਲ ਅਹਿਮਦ ਨੇ ਚਾਰ ਓਵਰਾਂ ਵਿਚ 21 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਅਭਿਸ਼ੇਕ ਸ਼ਰਮਾ ਨੇ ਦੋ ਤੇ ਰਾਸ਼ਿਦ ਖਾਨ ਨੇ ਇਕ ਵਿਕਟ ਹਾਸਲ ਕੀਤੀ। ਪੰਜਾਬ ਵੱਲੋਂ ਮਿਅੰਕ ਅਗਰਵਾਲ ਤੇ ਸ਼ਾਹਰੁਖ ਖਾਨ ਨੇ 22-22 ਤੇ ਕ੍ਰਿਸ ਗੇਲ ਨੇ 15 ਦੌੜਾਂ ਬਣਾਈਆਂ।