ਪੈਰਿਸ:ਇੰਟਰਨੈਸ਼ਨਲ ਓਲੰਪਿਕ ਕਮੇਟੀ ਆਈਓਸੀ ਮੁਖੀ ਥਾਮਸ ਬਾਖ ਨੇ ਜ਼ੋਰ ਦੇ ਕੇ ਕਿਹਾ ਕਿ ਟੋਕੀਓ ਓਲੰਪਿਕ ਇਸ ਸਾਲ ਗਰਮੀਆਂ ਵਿਚ ਹੋਵੇਗੀ ਜਿਸ ਲਈ ਤਿਆਰੀਆਂ ਚਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਟੋਕੀਓ ਓਲੰਪਿਕ ਰੱਦ ਹੋਣ ਬਾਰੇ ਕਿਆਸ ਲਾਏ ਜਾ ਰਹੇ ਹਨ ਪਰ ਇਸ ਨਾਲ ਓਲੰਪਿਕ ਵਿਚ ਹਿੱਸਾ ਲੈ ਰਹੇ ਖਿਡਾਰੀਆਂ ਦਾ ਮਨੋਬਲ ਡਿੱਗ ਰਿਹਾ ਹੈ। ਇਹ ਓਲੰਪਿਕ ਆਪਣੇ ਮਿੱਥੇ ਸਮੇਂ ’ਤੇ ਹੀ ਹੋਵੇਗੀ।