ਦੁਬਈ:ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਅਗਲੇ ਤਿੰਨ ਵਿਸ਼ਵ ਕੱਪਾਂ ਦੇ 541 ਮੈਚਾਂ ਦੇ ਸਿੱਧੇ ਪ੍ਰਸਾਰਣ ਲਈ ਆਈਐਮਜੀ ਨਾਲ ਸਮਝੌਤਾ ਕੀਤਾ ਹੈ। ਆਈਸੀਸੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਸਮਝੌਤਾ ਅਪਰੈਲ 2023 ਤਕ ਕੀਤਾ ਗਿਆ ਹੈ, ਜਿਸ ਵਿਚ ਤਿੰਨ ਵਿਸ਼ਵ ਕੱਪ (ਪੁਰਸ਼ ਟੀ-20 ਵਿਸ਼ਵ ਕੱਪ 2022, ਪੁਰਸ਼ ਵਿਸ਼ਵ ਕੱਪ 2023 ਤੇ ਮਹਿਲਾ ਟੀ-20 ਵਿਸ਼ਵ ਕੱਪ 2023) ਸ਼ਾਮਲ ਹਨ।