ਹੈਦਰਾਬਾਦ, 22 ਨਵੰਬਰ
ਆਂਧਰਾ ਪ੍ਰਦੇਸ਼ ਸਰਕਾਰ ਨੇ ਅੱਜ ਵੱਡਾ ਫੈਸਲਾ ਕਰਦਿਆਂ ਰਾਜ ਦੀਆਂ ਤਿੰਨ ਰਾਜਧਾਨੀਆਂ ਬਣਾਉਣ ਵਾਲਾ ਕਾਨੂੰਨ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਉਹ ਇਕ ਵਰਗ ਦੇ ਲੋਕਾਂ ਦੇ ਵਿਰੋਧ ਤੇ ਕਾਨੂੰਨੀ ਸਮੱਸਿਆਵਾਂ ਕਾਰਨ ਇਸ ਮੁੱਦੇ ’ਤੇ ਮੁੜ ਵਿਚਾਰ ਕਰਨਗੇ। ਮੁੱਖ ਮੰਤਰੀ ਵਾਈ ਐਸ ਜਗਨ ਮੋਹਨ ਰੈਡੀ ਨੇ ਰਾਜ ਵਿਧਾਨ ਸਭਾ ਨੂੰ ਦੱਸਿਆ ਕਿ ਇਹ ਫੈਸਲਾ ਲੋਕ ਹਿਤ ਵਿਚ ਲਿਆ ਗਿਆ ਹੈ ਤੇ ਸਰਕਾਰ ਮੁਕੰਮਲ ਕਾਨੂੰਨ ਨਾਲ ਸਦਨ ਵਿਚ ਆਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਅਮਰਾਵਤੀ ਖਿਲਾਫ ਨਹੀਂ ਹਨ।