ਮੁੰਬਈ, 6 ਮਾਰਚ
ਦੁਨੀਆ ਦੇ ਕਰੋੜਾਂ ਕ੍ਰਿਕਟਰਾਂ ਦੇ ਨਾਇਕ ਸਚਿਨ ਤੇਂਦੁਲਕਰ ਦੀ ਪ੍ਰੇਰਣਾ ਭਾਰਤ ਦੇ ‘ਲਿਟਲ ਮਾਸਟਰ’ ਸੁਨੀਲ ਗਾਵਸਕਰ ਹਨ। ਉਹ ਹਮੇਸ਼ਾ ਉਨ੍ਹਾਂ ਵਰਗਾ ਬਣਨਾ ਚਾਹੁੰਦਾ ਸੀ। ਤੇਂਦੁਲਕਰ ਨੇ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਕ੍ਰਿਕਟ ‘ਚ ਗਾਵਸਕਰ ਦੇ ਭਾਰਤੀ ਟੀਮ ਵਿੱਚ ਸ਼ਮੂਲੀਅਤ ਦੇ 50 ਸਾਲ ਪੂਰੇ ਹੋਣ ਤੋਂ ਬਾਅਦ ਟਵਿੱਟਰ ’ਤੇ ਲਿਖਿਆ, “50 ਸਾਲ ਪਹਿਲਾਂ ਕ੍ਰਿਕਟ ਜਗਤ ਵਿੱਚ ਅੱਜ ਦੇ ਦਿਨ ਤੂਫਾਨ ਆਇਆ ਸੀ। ਉਨ੍ਹਾਂ(ਗਾਵਸਕਰ) ਨੇ ਆਪਣੀ ਪਹਿਲੀ ਲੜੀ ਵਿਚ 774 ਦੌੜਾਂ ਬਣਾਈਆਂ ਅਤੇ ਸਾਨੂੰ ਸਾਰਿਆਂ ਨੂੰ ਇਕ ਹੀਰੋ ਮਿਲ ਗਿਆ।”