ਵਾਸ਼ਿੰਗਟਨ 11 ਸਤੰਬਰ
11 ਸਤੰਬਰ ਦਾ ਦਿਨ ਇਤਿਹਾਸ ਵਿਚ ਦੁਖਦਾਈ ਘਟਨਾ ਦੇ ਨਾਲ ਦਰਜ ਹੈ। ਅੱਜ ਦੇ ਦਿਨ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੀ ‘ਤੇ ਹੋਏ ਅਤਿਵਾਦੀ ਹਮਲੇ ਨੇ ਅਜਿਹਾ ਜ਼ਖ਼ਮ ਦਿੱਤਾ, ਜਿਸ ਦਾ ਦਰਦ ਉਸ ਨੂੰ ਰਹਿੰਦੀ ਦੁਨੀਆ ਤੱਕ ਰਹੇਗਾ। 11 ਸਤੰਬਰ 2001 ਨੂੰ ਅਤਿਵਾਦੀਆਂ ਨੇ ਯਾਤਰੀ ਜਹਾਜ਼ਾਂ ਨੂੰ ਮਿਜ਼ਾਈਲਾਂ ਵਜੋਂ ਵਰਤਦੇ ਹੋਏ ਅਮਰੀਕਾ ਦੇ ਵਿਸ਼ਵ-ਪ੍ਰਸਿੱਧ ਵਰਲਡ ਟ੍ਰੇਡ ਟਾਵਰ ਅਤੇ ਪੈਂਟਾਗਨ ਨੂੰ ਨਿਸ਼ਾਨਾ ਬਣਾਇਆ। ਇਸ ਨੂੰ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਅਤਿਵਾਦੀ ਹਮਲਾ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਨ੍ਹਾਂ ਹਮਲਿਆਂ ਵਿੱਚ ਮਾਰੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਦੇਸ਼ ਨੂੰ ਇਕਜੁੱਟ ਹੋ ਕੇ ਅੱਗੇ ਵਧਣ ਦਾ ਸੱਦਾ ਦਿੱਤਾ।