ਅੰਮ੍ਰਿਤਸਰ, 22 ਮਈ
ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਪੰਜਾਬ ਦੀ ਚੇਅਰਮੈਨ ਡਾ. ਨਵਜੋਤ ਕੌਰ ਸਿੱਧੂ ਨੇ ਅੱਜ ਸਥਾਨਕ ਰਾਮ ਨਗਰ, ਕਾਂਗੜਾ ਕਲੋਨੀ ਦਾ ਦੌਰਾ ਕੀਤਾ। ਇਸ ਕਲੋਨੀ ਵਿੱਚ ਬੀਤੇ ਦਿਨ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ ਸੀ। ਬਟਾਲਾ ਰੋਡ ਸਥਿਤ ਰਾਮ ਨਗਰ ਖੇਤਰ ਦੀ ਕਾਂਗੜਾ ਕਲੋਨੀ ਵਿੱਚ ਐਤਵਾਰ ਸ਼ਾਮ ਨੂੰ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਇਲੈਕਟਰੋਨਿਕ ਦਾ ਸਾਮਾਨ ਸੜ ਗਿਆ ਸੀ। ਇਸ ਅੱਗ ਨੂੰ ਬੁਝਾਉਣ ਵਿਚ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਅੱਠ ਘੰਟੇ ਲੱਗੇ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ।
ਡਾ. ਸਿੱਧੂ ਨੇ ਮੌਕੇ ਉੱਤੇ ਜਾ ਕੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਸਾਰੇ ਟਿਊਬਵੈਲਾਂ ’ਤੇ ਅੱਗ ਦੀਆਂ ਵਾਪਰਦੀਆਂ ਘਟਨਾਵਾਂ ਨੂੰ ਰੋਕਣ ਲਈ ਅੱਗ ਬੁਝਾਊ ਉਪਕਰਨਾਂ ਦਾ ਪ੍ਰਬੰਧ ਕੀਤਾ ਜਾਵੇਗਾ।