ਅੰਮ੍ਰਿਤਸਰ, 17 ਮਈ

ਬੀਐੱਸਐੱਫ ਨੇ ਪੰਜਾਬ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਪਾਕਿਸਤਾਨ ਵੱਲੋਂ ਭਾਰਤ ਵਿੱਚ ਭੇਜੇ ਡਰੋਨ ਨੂੰ ਡੇਗ ਦਿੱਤਾ ਅਤੇ 15 ਕਿਲੋ ਤੋਂ ਵੱਧ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਤੋਂ ਡਰੋਨ ਨੇ ਭਾਰਤੀ ਹਵਾਈ ਖੇਤਰ ਵਿੱਚ ਘੁਸਪੈਠ ਕੀਤੀ ਸੀ, ਜਿਸ ਨੂੰ ਸੁਰੱਖਿਆ ਬਲਾਂ ਨੇ ਅੰਮ੍ਰਿਤਸਰ ਦੇ ਕੱਕੜ ਪਿੰਡ ਵਿੱਚ ਡੇਗ ਦਿੱਤਾ। ਡਰੋਨ ਵਿੱਚੋਂ ਕੁੱਲ 15.5 ਕਿਲੋ ਵਜ਼ਨ ਦੇ ਦੋ ਵੱਡੇ ਪੈਕੇਟ ਬਰਾਮਦ ਕੀਤੇ ਗਏ ਹਨ ਅਤੇ ਇਨ੍ਹਾਂ ਪੈਕਟਾਂ ਵਿੱਚ ਹੈਰੋਇਨ ਹੋਣ ਦਾ ਸ਼ੱਕ ਹੈ।