ਅੰਮ੍ਰਿਤਸਰ, 16 ਫਰਵਰੀ

ਇਥੇ ਰਾਣੀ ਕਾ ਬਾਗ ਇਲਾਕੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਵਿੱਚੋਂ ਦੋ ਹਥਿਆਰਬੰਦ ਲੁਟੇਰੇ ਕਰੀਬ 22 ਲੱਖ ਰੁਪਏ ਲੁੱਟ ਕੇ ਲੈ ਗਏ। ਅੱਜ ਦੁਪਹਿਰ 12 ਵਜੇ ਮੂੰਹ ਢੱਕ ਕੇ ਇੱਕ ਹਥਿਆਰਬੰਦ ਲੁਟੇਰਾ ਬੈਂਕ ਵਿੱਚ ਆਇਆ। ਉਸ ਨੇ ਕੈਸ਼ੀਅਰ ’ਤੇ ਪਿਸਤੌਲ ਤਾਣ ਦਿੱਤੀ ਅਤੇ ਨਕਦੀ ਖੋਹ ਲਈ। ਇਸ ਦੌਰਾਨ ਉਸ ਦਾ ਦੂਜਾ ਸਾਥੀ ਬਾਹਰ ਸਕੂਟਰ ‘ਤੇ ਖੜ੍ਹਾ ਸੀ। ਵਾਰਦਾਤ ਬਾਅਦ ਦੋਵੇਂ ਫ਼ਰਾਰ ਹੋ ਗਏ। ਬੈਂਕ ਦੇ ਨੇੜੇ ਹੀ ਪੁਲੀਸ ਦੇ ਡਿਪਟੀ ਕਮਿਸ਼ਨਰ ਅਤੇ ਏਡੀਸੀਪੀ ਟ੍ਰੈਫਿਕ ਦੇ ਦਫਤਰ ਹਨ। ਉਸ ਵੇਲੇ ਬੈਂਕ ਵਿੱਚ ਕੋਈ ਗਾਰਡ ਨਹੀਂ ਸੀ। ਪੁਲੀਸ ਦੇ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਘਟਨਾ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ।