ਨਵੀਂ ਦਿੱਲੀ, 27 ਸਤੰਬਰ
ਕੇਂਦਰੀ ਭਾਜਪਾ ਲੀਡਰਸ਼ਿਪ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਦਿੱਲੀ ਤਲਬ ਕੀਤਾ ਹੈ, ਜਿਸ ਨਾਲ ਰਾਜ ਮੰਤਰੀ ਮੰਡਲ ਵਿੱਚ ਸੰਭਾਵਿਤ ਤਬਦੀਲੀਆਂ ਦੀਆਂ ਕਿਆਸਰਾਈਆਂ ਸ਼ੁਰੂ ਹੋ ਗਈਆਂ ਹਨ। ਪੁਸ਼ਕਰ ਧਾਮੀ ਦੀ ਦਸ ਦਿਨਾਂ ਦੇ ਅੰਦਰ ਦਿੱਲੀ ਵਿਚ ਇਹ ਦੂਜੀ ਫੇਰੀ ਹੈ। ਦੱਸਣਾ ਬਣਦਾ ਹੈ ਕਿ ਅੰਕਿਤਾ ਪੌੜੀ ਗੜਵਾਲ ਦੇ ਭਾਜਪਾ ਆਗੂ ਦੇ ਪੁੱਤਰ ਦੇ ਰਿਜ਼ੋਰਟ ਵਿਚ ਨੌਕਰੀ ਕਰਦੀ ਸੀ। ਇਸ 19 ਸਾਲਾ ਲੜਕੀ ਦੀ ਭਾਜਪਾ ਆਗੂ ਦੇ ਪੁੱਤਰ ਵਲੋਂ ਹੱਤਿਆ ਕਰਨ ਦੇ ਦੋਸ਼ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਿਰਫ਼ ਭਾਜਪਾ ਹੀ ਨਹੀਂ, ਆਰਐਸਐਸ ਵੀ ਇਸ ਗੰਭੀਰ ਅਤੇ ਸੰਵੇਦਨਸ਼ੀਲ ਮਾਮਲੇ ’ਤੇ ਉਤਰਾਖੰਡ ਦੀ ਭਾਜਪਾ ਸਰਕਾਰ ਤੋਂ ਨਾਖੁਸ਼ ਹੈ। ਸੂਤਰਾਂ ਨੇ ਕਿਹਾ ਕਿ ਪਾਰਟੀ ਦੇ ਕੇਂਦਰੀ ਆਗੂ ਪ੍ਰਦਰਸ਼ਨਾਂ ਅਤੇ ਅੰਦੋਲਨਾਂ ਤੋਂ ਚਿੰਤਤ ਹਨ।