ਟੋਰਾਂਟੋ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿੱਥੇ ਬੁੱਧਵਾਰ ਨੂੰ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਐਲਾਨ ਕਰ ਦਿੱਤਾ ਹੈ। ਉਥੇ ਹੀ ਕੈਨੇਡਾ ਦੀ ਟਰੂਡੋ ਸਰਕਾਰ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਉਹ ਆਪਣੀ ਕੈਨੇਡੀਅਨ ਅੰਬੈਸੀ ਨੂੰ ਤੇਲ-ਅਵੀਵ ਤੋਂ ਹੋਰ ਕਿਤੇ ਸ਼ਿਫਟ ਨਹੀਂ ਕਰਨਗੇ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਨੇ ਅਮਰੀਕੀ ਅੰਬੈਸੀ ਨੂੰ ਤੇਲ-ਅਵੀਵ ਤੋਂ ਹੁਣ ਨਵੀਂ ਬਣੀ ਰਾਜਧਾਨੀ ਯੇਰੂਸ਼ਲਮ ‘ਚ ਸਥਾਪਤ ਕਰਨ ਨੂੰ ਕਿਹਾ ਹੈ।
ਟਰੰਪ ਪਹਿਲਾਂ ਵੀ ਕਈ ਤਰ੍ਹਾਂ ਦੀ ਐਲਾਨ ਕਰ ਚੁੱਕੇ ਹਨ, ਪਰ ਹੁਣ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਐਲਾਨ ਕਰ ਅਰਬ ਦੇਸ਼ਾਂ ‘ਚ ਹਲਚਲ ਪੈਦਾ ਕਰ ਦਿੱਤੀ ਹੈ। ਉਥੇ ਅਰਬ ਦੇਸ਼ਾਂ ‘ਚ ਪਹਿਲਾਂ ਹੀ ਤਣਾਅ ਚੱਲ ਰਿਹਾ ਹੈ।
ਇਕ ਪਾਸੇ ਜਿੱਥੇ ਇਜ਼ਰਾਇਲ ਹੋਰਨਾਂ ਦੇਸ਼ਾਂ ਤੋਂ ਅਪੀਲ ਕਰ ਰਿਹਾ ਹੈ ਉਹ ਟਰੰਪ ਦੇ ਇਸ ਫੈਸਲੇ ਦੀ ਪਾਲਣਾ ਕਰਨ, ਪਰੂ ਦੂਜੇ ਪਾਸੇ ਫਿਲਸਤੀਨੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਜ਼ਰਾਇਲ ਦੇ ਇਕ ਉਦਾਰਵਾਦੀ ਗਰੁੱਪ ਦੇ ਪ੍ਰਮੁੱਖ ਨੇ ਟਰੰਪ ਦੀ ਨਿੰਦਾ ਕਰਦੇ ਹੋਏ ਕਿਹਾ ਕਿ, ”ਇਹ ਇਕ ਖਤਰਨਾਕ ਅਤੇ ਜਲਦਬਾਜ਼ੀ ਵਾਲੇ ਫੈਸਲੇ ‘ਚ ਟਰੰਪ ਨੇ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ ‘ਚ ਮਾਨਤਾ ਦੇ ਦਿੱਤੀ ਹੈ।”
ਗਜ਼ਾ ਪੱਟੀ ਦੇ ਦੱਖਣੀ ਹਿੱਸੇ ‘ਚ ਫਿਲਸਤੀਨੀਆਂ ਨੰ ਟਰੰਪ, ਇਜ਼ਰਾਇਲੀ ਪ੍ਰਧਾਨ ਮੰਤਰੀ ਦੀ ਤਸਵੀਰਾਂ ਸਾੜ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।