ਨਿਊ ਯਾਰਕ, 11 ਜੁਲਾਈ

ਨਿਊ ਯਾਰਕ ਸਬਵੇਅ ’ਚ ਬੰਬ ਧਮਾਕੇ ਕਰਨ ਦੀ ਸਾਜ਼ਿਸ਼ ਘੜਨ ਦੇ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਗਏ ਅਲ-ਕਾਇਦਾ ਦੇ ਮੈਂਬਰ ਨਜੀਬਉੱਲ੍ਹਾ ਜ਼ਾਜ਼ੀ ਦੇ ਪਿਤਾ ਨੂੰ ਅਮਰੀਕਾ ਤੋਂ ਅਫ਼ਗਾਨਿਸਤਾਨ ਡਿਪੋਰਟ ਕਰ ਦਿੱਤਾ ਗਿਆ ਹੈ। ਧਮਾਕਿਆਂ ਦੀ ਸਾਜ਼ਿਸ਼ ਦਾ ਇਹ ਕੇਸ ਸੰਨ 2009 ਦਾ ਹੈ। ਮੁਹੰਮਦ ਵਲੀ ਜ਼ਾਜ਼ੀ (66) ਨੂੰ ਫਰਵਰੀ 2012 ਵਿੱਚ ਵੀਜ਼ਾ ਧੋਖਾਧੜੀ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤੋਂ ਇਲਾਵਾ ਉਸ ਨੂੰ ਕਾਨੂੰਨੀ ਪ੍ਰਕਿਰਿਆ ਵਿਚ ਅੜਿੱਕਾ ਪਾਉਣ ਅਤੇ ਅੜਿੱਕੇ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਵੀ ਠਹਿਰਾਇਆ ਗਿਆ ਸੀ। ਅਮਰੀਕਾ ਦੇ ਆਵਾਸ ਤੇ ਕਸਟਮ ਵਿਭਾਗ ਨੇ ਮੁਹੰਮਦ ਨੂੰ 13 ਜੂਨ ਨੂੰ ਮੁਲਕ ਤੋਂ ਵਾਪਸ ਅਫ਼ਗਾਨਿਸਤਾਨ ਭੇਜ ਦਿੱਤਾ ਹੈ।