ਮੁੰਬਈ, 15 ਮਾਰਚ

ਮਹਾਨਾਇਕ ਅਮਿਨਾਭ ਬੱਚਨ ਨੇ ਦੱਸਿਆ ਕਿ ਉਨ੍ਹਾਂ ਦੀ ਦੂਜੀ ਅੱਖ ਦਾ ਅਪਰੇਸ਼ਨ ਸਫ਼ਲ ਰਿਹਾ ਹੈ ਤੇ ਉਹ ਹੁਣ ਸਿਹਤਯਾਬ ਹੋ ਰਹੇ ਹਨ। ਉਨ੍ਹਾਂ ਦੀ ਇਕ ਅੱਖ ਦਾ ਅਪਰੇਸ਼ਨ ਇਸ ਮਹੀਨੇ ਦੇ ਸੁ਼ਰੂ ਵਿੱਚ ਹੋਇਆ ਸੀ। 78 ਸਾਲਾ ਅਦਾਕਾਰ ਨੇ ਇਸ ਅਪਰੇਸ਼ਨ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਸੀ ਕਿ ਅਪਰੇਸ਼ਨ ਬਾਅਦ ਠੀਕ ਹੋਣ ਦੀ ਰਫ਼ਤਾਰ ‘ਧੀਮੀ ਅਤੇ ਮੁਸ਼ਕਲ’ ਹੈ। ਬੱਚਨ ਨੇ ਉਦੋਂ ਦੂਜੀ ਅੱਖ ਦਾ ਅਪਰੇਸ਼ਨ ਹੋਣ ਦਾ ਵੀ ਇਸ਼ਾਰਾ ਕੀਤਾ ਸੀ। ਅਮਿਤਾਭ ਨੇ ਐਤਵਾਰ ਦੇਰ ਰਾਤ ਡਾਕਟਰ ਹਿਮਾਂਸ਼ੁੂ ਮਹਿਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਅਪਰੇਸ਼ਨ ‘ਜ਼ਿੰਦਗੀ ਬਦਲਣ ਵਾਲਾ ਅਨੁਭਵ’ ਹੈ।