ਵਾਸ਼ਿੰਗਟਨ, 15 ਦਸੰਬਰ
ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਦੀ ਸਪੀਕਰ ਨੈਨਸੀ ਪੇਲੋਸੀ ਨੂੰ ਗੋਲੀ ਮਾਰਨ ਦੀ ਕਥਿਤ ਧਮਕੀ ਦੇਣ ਵਾਲੇ ਕਲਵੀਲੈਂਡ ਮੇਰੇਡਿਥ ਜੂਨੀਅਰ (53) ਨਾਂ ਦੇ ਵਿਅਕਤੀ ਨੂੰ ਦੋ ਸਾਲ ਅਤੇ ਚਾਰ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਉੱਤਰੀ ਕੈਰੋਲੀਨਾ ਸੂਬੇ ਦਾ ਰਹਿਣ ਵਾਲਾ ਇਹ ਵਿਅਕਤੀ 6 ਜਨਵਰੀ 2021 ਨੂੰ ਵਾਸ਼ਿੰਗਟਨ ਵਿੱਚ ਸੰਸਦ ਵਿੱਚ ਦਾਖਲ ਹੋਣ ਦੌਰਾਨ ਹੋਏ ਦੰਗੇ ’ਚ ਸ਼ਾਮਲ ਹੋਣਾ ਚਾਹੁੰਦਾ ਸੀ ਤੇ ਬੰਦੂਕ ਲੈ ਕੇ ਉੱਥੇ ਆਇਆ ਸੀ। ਉਸ ਨੇ ਪੇਲੋਸੀ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਸੀ। ਕਲੀਵਲੈਂਡ ਵਾਸ਼ਿੰਗਟਨ ਦੇ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ ਅਤੇ ਉਸ ਨੇ ਆਪਣੇ ਚਾਚੇ ਨੂੰ ਇੱਕ ਮੈਜਸ ਭੇਜਿਆ ਕਿ ਉਹ ਟੈਲੀਵਿਜ਼ਨ ਪ੍ਰਸਾਰਨ ਦੌਰਾਨ ਨੈਨਸੀ ਪੇਲੋਸੀ ਨੂੰ ਗੋਲੀ ਮਾਰਨਾ ਚਾਹੁੰਦਾ ਹੈ। ਉਸ ਦੇ ਚਾਚੇ ਵੱਲੋਂ ਇਹ ਜਾਣਕਾਰੀ ਅਮਰੀਕੀ ਸੰਘੀ ਜਾਂਚ ਏਜੰਸੀ (ਐਫਬੀਆਈ) ਨੂੰ ਦਿੱਤੀ ਗਈ ਸੀ। ਕਲਵੀਲੈਂਡ 11 ਮਹੀਨਿਆਂ ਤੋਂ ਜੇਲ੍ਹ ਵਿੱਚ ਹੈ।