ਵਾਸ਼ਿੰਗਟਨ, 9 ਦਸੰਬਰ
ਅਮਰੀਕਾ ਵੱਲੋਂ ਰੂਸ ਖ਼ਿਲਾਫ਼ ਯੂਕਰੇਨ ਦੀ ਜੰਗ ਵਿੱਚ ਮਦਦ ਲਈ 27.5 ਅਮਰੀਕੀ ਡਾਲਰ ਦੀ ਫ਼ੌਜੀ ਸਹਾਇਤਾ ਭੇਜੀ ਜਾ ਰਹੀ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ, ਯੂਕਰੇਨ ਦੀ ਰੂਸ ਨਾਲ ਚੱਲ ਰਹੀ ਜੰਗ ਦੇ ਮੱਦੇਨਜ਼ਰ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਅਤੇ ਇਸ ਦੌਰਾਨ ਵਰਤੇ ਜਾ ਰਹੇ ਡਰੋਨਾਂ ਦਾ ਪਤਾ ਲਗਾਉਣ ਤੇ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਉੱਚ-ਤਕਨੀਕ ਵਾਲੀਆਂ ਫ਼ੌਜੀ ਪ੍ਰਣਾਲੀਆਂ ਭੇਜੀਆਂ ਜਾ ਰਹੀਆਂ ਹਨ। ਹਾਲਾਂਕਿ, ਇਹ ਕੁੱਲ ਸਹਾਇਤਾ ਰਾਸ਼ੀ ਅਮਰੀਕਾ ਵੱਲੋਂ ਹਾਲ ਹੀ ਵਿੱਚ ਭੇਜੇ ਗਏ ਪੈਕੇਜ ਤੋਂ ਕਾਫ਼ੀ ਘੱਟ ਹੈ।