ਚੰਡੀਗੜ੍ਹ, 9 ਅਕਤੂਬਰ
ਐੱੱਨਬੀਏ ਅਕੈਡਮੀ ਇੰਡੀਆ ਦੇ ਖਿਡਾਰੀ ਅਮਾਨ ਸੰਧੂ ਨੂੰ ਅਮਰੀਕਾ ਦੀ ਫਰਸਟ ਲਵ ਕ੍ਰਿਸ਼ਚਨ ਅਕੈਡਮੀ (ਐੱਫਐੱਲਸੀਏ) ਨੇ ਸਾਈਨ ਕਰ ਲਿਆ ਹੈ। ਇਹ ਅਕੈਡਮੀ ਅਮਰੀਕਾ ਦੇ ਵਾਸ਼ਿੰਗਟਨ ’ਚ ਪੈਨਸਿਲਵੇਨੀਆ ’ਚ ਸਥਿਤ ਹੈ, ਜਿਥੇ ਅਮਾਨ ਸੰਧੂ ਇਕ ਨਿੱਜੀ ਸਕੂਲ ’ਚ ਬਾਸਕਟਬਾਲ ਦੀ ਸਿਖਲਾਈ ਪ੍ਰਾਪਤ ਕਰੇਗਾ। 18 ਸਾਲਾ ਮੁਹਾਲੀ ਦਾ ਅਮਾਨ ਐੱਨਬੀਏ ਅਕੈਡਮੀ ਇੰਡੀਆ ਦਾ ਤੀਸਰਾ ਖਿਡਾਰੀ ਹੈ, ਜਿਸ ਦੀ ਸੰਯੁਕਤ ਰਾਸ਼ਟਰ ਅਮਰੀਕਾ ਦੇ ਹਾਈ ਸਕੂਲ ’ਚ ਚੋਣ ਹੋਈ ਹੈ। ਸੰਧੂ ਨੇ 2017 ’ਚ ਐੱਨਬੀਏ ਅਕੈਡਮੀ ਇੰਡੀਆ ਨੂੰ ਜੁਆਇਨ ਕੀਤਾ ਸੀ ਅਤੇ ਇਹ ਮੌਕਾ ਏਸੀਜੀ-ਐੱਨਬੀਏ ਪ੍ਰੋਗਰਾਮ ਰਾਹੀਂ ਉਸ ਨੂੰ ਮਿਲਿਆ ਹੈ। ਸੰਧੂ ਨੇ ਕਿਹਾ ਕਿ ਉਹ ਫਰਸਟ ਲਵ ਕ੍ਰਿਸ਼ਿਚਨ ਅਕੈਡਮੀ ਦਾ ਸ਼ੁਕਰਗੁਜ਼ਾਰ ਹੈ, ਜਿਨ੍ਹਾਂ ਨੇ ਉਸ ਨੂੰ ਇਹ ਮੌਕਾ ਦਿੱਤਾ।