ਨਿਊਯਾਰਕ/ਸਟਾਰ ਨਿਊਜ਼:- ਅਮਰੀਕਾ ਵਿਚ ਤਿੰਨ ਭਾਰਤੀਆਂ ‘ਤੇ 13 ਲੱਖ ਰੁਪਏ ਦੀ ਧੋਖਾਧੜੀ ਦਾ ਦੋਸ਼ ਲੱਗਾ ਹੈ। ਰਿਪੋਰਟ ਮੁਤਾਬਕ ਇਹ ਲੋਕ ਬਜ਼ੁਰਗ ਨਾਗਰਿਕਾਂ ਨੂੰ ਅਪਣਾ ਨਿਸ਼ਾਨਾ ਬਣਾਉਂਦੇ ਸਨ। ਇਹ ਲੋਕਾਂ ਨੂੰ ਫੋਨ ਰਿਪੇਅਰਿੰਗ ਪ੍ਰੋਗਰਾਮ ਦੇ ਜ਼ਰੀਏ ਉਨ੍ਹਾਂ ਦੇ ਕੰਪਿਊਟਰ ਨੂੰ ਠੀਕ ਕਰਨ ਦੀ ਗੱਲ ਕਹਿੰਦੇ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਕੰਪਿਊਟਰ ਨੂੰ ਰਿਮੋਟ ਮੋਡ ਵਿਚ ਲੈ ਕੇ ਉਨ੍ਹਾਂ ਹੀ ਅਪਣੀ ਸੇਵਾਵਾਂ ਵੇਚ ਦਿੰਦੇ ਸੀ। ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਜੇæ ਬਰਮਨ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚ ਗਨਜੀਤ ਮਲਹੋਤਰਾ, ਗੁਰਜੀਤ ਸਿੰਘ, ਜਸਪਾਲ ਦੇ ਨਾਂ ਸ਼ਾਮਲ ਹਨ। ਪੁਲਿਸ ਨੂੰ ਇਨ੍ਹਾਂ ਦੀ ਧੋਖਾਧੜੀ ਨਾਲ ਜੁੜਿਆ ਇੱਕ ਈਮੇਲ ਵੀ ਮਿਲਿਆ ਹੈ। ਜੇਕਰ ਤਿੰਨਾਂ ‘ਤੇ ਇਹ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਨ੍ਹਾਂ 20 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਅਮਰੀਕਾ ਵਿਚ ਕਿਸੇ ਵੀ ਸਰੁੱਖਿਅਤ ਕੰਪਿਊਟਰ ਨੂੰ ਅਕਸੈਸ ਕਰਨ ਦੇ ਦੋਸ਼ ਵਿਚ 5 ਸਾਲ ਤੱਕ ਦੀ ਵਧੀਕ ਸਜ਼ਾ ਦੀ ਤਜਵੀਜ਼ ਹੈ। ਬਰਮਨ ਨੇ ਦੱਸਿਆ ਕਿ ਮੁਲਜ਼ਮਾਂ ਨੇ ਬਜੁਰਗਾਂ ਦੇ ਕੰਪਿਊਟਰਾਂ ਨੂੰ ਹੈਕ ਕੀਤਾ। ਇਸ ਤੋਂ ਬਾਅਦ ਉਨ੍ਹਾਂ ਰਿਪੇਅਰਿੰਗ ਪ੍ਰੋਗਰਾਮ ਖਰੀਦਣ ਦੇ ਲਈ ਮਜਬੂਰ ਕੀਤਾ, ਜਦ ਕਿ ਅਜਿਹਾ ਕੋਈ ਪ੍ਰੋਗਰਾਮ ਵੇਚਿਆ ਹੀ ਨਹੀਂ ਗਿਆ। ਮੁਲਜ਼ਮ, ਲੋਕਾਂ ਨੂੰ ਅਪਣੇ ਬਾਰੇ ਕਿਸੇ ਵੱਡੀ ਸਾਫ਼ਟਵੇਅਰ ਕੰਪਨੀ ਦੇ ਕਰਮਚਾਰੀ ਦੱਸਦੇ ਸੀ। ਇਸੇ ਆਧਾਰ ‘ਤੇ ਇਹ ਲੋਕ ਸਾਲਾਂ ਤੋਂ ਧੋਖਾਧੜੀ ਕਰ ਰਹੇ ਹਨ। ਤਿੰਨੋਂ ਹੁਣ ਤੱਕ 13 ਲੱਖ ਰੁਪਏ ਕਮਾ ਚੁੱਕੇ ਹਨ। ਮੁਲਜ਼ਮਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾ ਚੁੱਕਾ ਹੈ। ਛੇਤੀ ਹੀ ਇਸ ਮਾਮਲੇ ‘ਤੇ ਸੁਣਵਾਈ ਹੋਵੇਗੀ।