ਨੋਰਫੋਕ (ਅਮਰੀਕਾ), 7 ਜਨਵਰੀ

ਅਮਰੀਕਾ ਦੇ ਵਰਜੀਨੀਆ ਵਿਚ ਛੇ ਸਾਲਾ ਲੜਕੇ ਨੇ ਆਪਣੇ ਸਕੂਲ ਵਿਚ ਅਧਿਆਪਕਾ ਨੂੰ ਗੋਲੀ ਮਾਰ ਦਿੱਤੀ। ਪਹਿਲੀ ਜਮਾਤ ਵਿੱਚ ਪੜ੍ਹਦੇ ਇਸ ਵਿਦਿਆਰਥੀ ਦਾ ਅਧਿਆਪਕ ਨਾਲ ਝਗੜਾ ਹੋ ਗਿਆ ਸੀ। ਨਿਊਪੋਰਟ ਨਿਊਜ਼ ਸਿਟੀ ਪੁਲੀਸ ਅਤੇ ਸਕੂਲ ਪ੍ਰਬੰਧਨ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਰਿਚਨੇਕ ਐਲੀਮੈਂਟਰੀ ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਕੋਈ ਵਿਦਿਆਰਥੀ ਜ਼ਖਮੀ ਨਹੀਂ ਹੋਇਆ। ਨਿਊਪੋਰਟ ਨਿਊਜ਼ ਦੇ ਪੁਲੀਸ ਮੁਖੀ ਸਟੀਵ ਡਰਿਊ ਨੇ ਕਿਹਾ ਕਿ ਅਧਿਆਪਕਾ, ਜਿਸ ਦੀ ਉਮਰ 30 ਸਾਲ ਹੈ, ਗੋਲੀਬਾਰੀ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਹਾਲਾਂਕਿ ਬਾਅਦ ਦੁਪਹਿਰ ਤੱਕ ਉਨ੍ਹਾਂ ਦੀ ਹਾਲਤ ‘ਚ ਸੁਧਾਰ ਹੋਇਆ।