ਅਮਰੀਕਾ ਵਿਚ 73 ਸਾਲਾ ਬਜ਼ੁਰਗ ਹਰਜੀਤ ਕੌਰ ਨੂੰ ICE (ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ) ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ। ਹਰਜੀਤ ਕੌਰ ‘ਤੇ ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿਣ ਦੇ ਇਲਜ਼ਾਮ ਲੱਗੇ ਹਨ। ਦੱਸ ਦੇਈਏ ਕਿ 73 ਸਾਲਾ ਹਰਜੀਤ ਕੌਰ 1992 ‘ਚ ਅਮਰੀਕਾ ਆਈ ਸੀ। ਉਨ੍ਹਾਂ ਦਾ ਅਸਾਈਲਮ ਕੇਸ ਲੱਗਿਆ ਹੋਇਆ ਹੈ ਤੇ ਪਿਛਲੇ 13 ਸਾਲਾਂ ਤੋਂ ਉਹ ICE ਅੱਗੇ ਪੇਸ਼ੀਆਂ ਭੁਗਤ ਰਹੇ ਹਨ। ਪਰ ਬੀਤੇ ਦਿਨੀਂ ਬੇਏਰੀਆ ਨਿਵਾਸੀ ਪੰਜਾਬੀ ਬਜ਼ੁਰਗ ਔਰਤ ਹਰਜੀਤ ਕੌਰ ਨੂੰ ਸੈਨ ਫਰਾਂਸਿਸਕੋ ਵਿਖੇ ਆਈਸ ਦੀ ਪੇਸ਼ੀ ਦੌਰਾਨ ਹਿਰਾਸਤ ਵਿੱਚ ਲੈ ਲਿਆ ਗਿਆ। ਹਰਜੀਤ ਕੌਰ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਹੈ ਤੇ ਉਹ ਕਾਫੀ ਦਵਾਈਆਂ ਵੀ ਲੈ ਰਹੇ ਹਨ। ਹਰਜੀਤ ਕੌਰ ‘ਤੇ ਡੈਪੂਟੇਸ਼ਨ ਲੱਗੀ ਹੋਈ ਸੀ, ਉਹ ਇੰਡੀਆ ਜਾਣਾ ਚਹੁੰਦੇ ਹਨ, ਪਰ ਭਾਰਤੀ ਅੰਬੈਸੀ ਉਹਨਾਂ ਨੂੰ ਟਰੈਵਲ ਡਾਕੂਮੈਂਟ ਦੇਣ ਤੋਂ ਇਨਕਾਰ ਕਰ ਦਿੱਤਾ।ਪਰਿਵਾਰ ਵੱਲੋਂ ਉਨ੍ਹਾਂ ਲਈ ਲੀਗਲ ਲੜਾਈ ਵੀ ਲੜੀ ਜਾ ਰਹੀ ਹੈ।
ਹਰਜੀਤ ਕੌਰ ਦੀ ਰਿਹਾਈ ਨੂੰ ਲੈ ਕੇ ਅਮਰੀਕਾ ‘ਚ ਲੋਕਾਂ ਵੱਲੋਂ ਉਨ੍ਹਾਂ ਹੱਕ ‘ਚ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਤੇ ਪਰਿਵਾਰ ਨੇ ਹਰਜੀਤ ਕੌਰ ਦੀ ਰਿਹਾਈ ਦੀ ਮੰਗ ਕੀਤੀ ਹੈ। ਪਰਿਵਾਰ ਨੇ ICE ਨੂੰ ਅਪੀਲ ਕੀਤੀ ਹੈ ਕਿ ਕਿਉਂਕਿ ਮਾਤਾ ਹਰਜੀਤ ਕੌਰ ਦੀ ਸਿਹਤ ਠੀਕ ਨਹੀਂ ਰਹਿੰਦੀ ਹੈ ਤਾਂ ਇਸ ਲਈ ਉਨ੍ਹਾਂ ਨੂੰ ਕਿਸੇ ਹੋਰ ਦੇਸ਼ ਭੇਜਣ ਦੀ ਬਜਾਏ ਭਾਰਤ ਭੇਜ ਦਿੱਤਾ ਜਾਵੇ।