ਵਾਸ਼ਿੰਗਟਨ, 31 ਮਾਰਚ
ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਸਮੇਤ 12 ਤੋਂ ਵੱਧ ਸੰਸਦ ਮੈਂਬਰਾਂ ਨੇ 14 ਅਪਰੈਲ ਨੂੰ ‘ਕੌਮੀ ਸਿੱਖ ਦਿਵਸ’ ਐਲਾਨਣ ਲਈ ਪ੍ਰਤੀਨਿਧੀ ਸਭਾ ਵਿੱਚ ਮਤਾ ਪੇਸ਼ ਕੀਤਾ ਹੈ। ਅਮਰੀਕਾ ਦੇ ਵਿਕਾਸ ਵਿੱਚ ਸਿੱਖ ਭਾਈਚਾਰੇ ਦੇ ਮਹੱਤਵਪੂਰਨ ਯੋਗਦਾਨ ਦੇ ਮੱਦੇਨਜ਼ਰ ਸਨਮਾਨ ਵਜੋਂ ‘ਕੌਮੀ ਸਿੱਖ ਦਿਵਸ’ ਐਲਾਨਣ ਦੀ ਵਕਾਲਤ ਕੀਤੀ ਗਈ ਹੈ।