ਮੁੰਬਈ:ਅਦਾਕਾਰ ਅਭਿਸ਼ੇਕ ਬੱਚਨ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇੱਕ ਕਲਾਕਾਰ ਵਜੋਂ ਆਪਣੀਆਂ ਸੀਮਾਵਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ ਬਜਾਇ ਕਿ ਕੋਈ ਅਜਿਹੀ ਭੂਮਿਕਾ ਨਿਭਾਉਣ ਦਾ ਯਤਨ ਕਰ ਕੇ ਜਿਹੜੀ ਕਿ ਤੁਹਾਡੇ ਲਈ ਬਣੀ ਹੀ ਨਹੀਂ ਹੈ। ਫ਼ਿਲਮਸਾਜ਼ ਜੇ ਪੀ ਦੱਤਾ ਨਾਲ ਫ਼ਿਲਮ ‘ਰਫਿਊਜੀ’ ਨਾਲ ਫ਼ਿਲਮੀ ਜਗਤ ’ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਭਿਸ਼ੇਕ ਬੱਚਨ ਨੇ ਇਸ ਵਰ੍ਹੇ ਇਸ ਇੰਡਸਟਰੀ ’ਚ ਆਪਣੇ 20 ਸਾਲ ਮੁਕੰਮਲ ਕੀਤੇ ਹਨ। ਅਭਿਸ਼ੇਕ ਦਾ ਕਹਿਣਾ ਹੈ ਕਿ ਇਨ੍ਹਾਂ ਸਾਲਾਂ ’ਚ ਉਸ ਨੇ ਸਖ਼ਤ ਮਿਹਨਤ ਕਰਨ ਦਾ ਯਤਨ ਕੀਤਾ ਹੈ, ਇਹ ਜਾਣਦਿਆਂ ਕਿ ਕਿਹੜੇ ਰੋਲ ਉਸ ਲਈ ਨਹੀਂ ਬਣੇ ਹਨ।