ਅਬੋਹਰ ਵਿਚ ਦਿਨ-ਦਿਹਾੜੇ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਕੁੜਤਾ ਪਜਾਮਾ ਸ਼ੋਅਰੂਮ ਦੇ ਮਾਲਕ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਹੈ। ਸ਼ੋਅਰੂਮ ਮਾਲਕ ‘ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਤੇ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਬਾਈਕ ‘ਤੇ ਸਵਾਰ ਹੋ ਕੇ 3 ਹਮਲਾਵਰਾਂ ਵੱਲੋਂ ਸ਼ੋਅਰੂਮ ਮਾਲਕ ‘ਤੇ ਹਮਲਾ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋਂ 10-12 ਫਾਇਰ ਕੀਤੇ ਜਾਂਦੇ ਹਨ। ਮ੍ਰਿਤਕ ਦੀ ਪਛਾਣ ਸੰਜੇ ਵਰਮਾ ਵਜੋਂ ਹੋਈ ਹੈ। ਸੀਸੀਟੀਵੀ ਵਿਚ ਦੇਖਿਆ ਜਾ ਸਕਦਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਹਮਲਾਵਰ ਕਿਵੇਂ ਬਾਈਕ ਤੋਂ ਉਤਰ ਕੇ ਗੱਡੀ ਵਿਚ ਸਵਾਰ ਹੋ ਕੇ ਆਪਣੇ ਕੁਝ ਹੋਰ ਸਾਥੀਆਂ ਨਾਲ ਭੱਜ ਜਾਂਦੇ ਹਨ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।