ਕਾਬੁਲ, 18 ਸਤੰਬਰ
ਅਫਗਾਨਿਸਤਾਨ ਵਿਚ ਚਾਰ ਬੰਬ ਧਮਾਕਿਆਂ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਤੇ 2 ਜ਼ਖ਼ਮੀ ਹੋ ਗਏ। ਪੂਰਬੀ ਨੰਗਰਹਾਰ ਦੀ ਰਾਜਧਾਨੀ ਜਲਾਲਾਬਾਦ ਵਿਚ ਤਾਲਿਬਾਨ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਥੇ ਤਿੰਨ ਧਮਾਕਿਆਂ ਵਿਚ ਦੋ ਜਣੇ ਮਾਰੇ ਗਏ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਇਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ।