ਮੁੰਬਈ, 29 ਅਕਤੂਬਰ

ਫ਼ਿਲਮ ‘ਐ ਦਿਲ ਹੈ ਮੁਸ਼ਕਿਲ’ ਨੂੰ ਰਿਲੀਜ਼ ਹੋਏ ਚਾਰ ਵਰ੍ਹੇ ਹੋ ਗਏ ਹਨ ਤੇ ਇਸ ਮੌਕੇ ਅੱਜ ਅਨੁਸ਼ਕਾ ਸ਼ਰਮਾ ਤੇ ਕਰਨ ਜੌਹਰ ਨੇ ਫ਼ਿਲਮ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ। ਜੌਹਰ ਨੇ ਇੰਸਟਾਗ੍ਰਾਮ ਉਤੇ ਸੁਨੇਹਾ ਪੋਸਟ ਕੀਤਾ। ਅਨੁਸ਼ਕਾ ਨੇ ਫ਼ਿਲਮ ਦਾ ਪੋਸਟਰ ਪੋਸਟ ਕੀਤਾ ਤੇ ਲਿਖਿਆ ‘ਏਡੀਐਚਐਮ ਦੇ ਚਾਰ ਸਾਲ’। ਜੌਹਰ ਨੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਨ੍ਹਾਂ ਫ਼ਿਲਮ ਤੇ ਇਸ ਦੇ ਸੰਗੀਤ ਲਈ ਬਹੁਤ ਪਿਆਰ ਦਿਖਾਇਆ। ਨਿਰਦੇਸ਼ਕ ਨੇ ਕਿਹਾ ਕਿ ਫ਼ਿਲਮ ਇਸ਼ਕ ਦੀ ਬਾਤ ਪਾਉਂਦੀ ਹੈ ਚਾਹੇ ਇਹ ‘ਇਕ ਤਰਫ਼ਾ’ ਹੀ ਸੀ। ਕਰਨ ਨੇ ਕਿਹਾ ਫ਼ਿਲਮ ਦਾ ਸੰਗੀਤ ਅੱਜ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ ਜਿਵੇਂ ਰਿਲੀਜ਼ ਵੇਲੇ ਕੀਤਾ ਗਿਆ ਸੀ। 2016 ਵਿਚ ਰਿਲੀਜ਼ ਹੋਈ ਇਸ ਫ਼ਿਲਮ ’ਚ ਅਨੁਸ਼ਕਾ ਤੋਂ ਇਲਾਵਾ ਰਣਬੀਰ ਕਪੂਰ, ਐਸ਼ਵਰਿਆ ਰਾਏ ਬਚਨ ਤੇ ਪਾਕਿਸਤਾਨੀ ਸਟਾਰ ਫਵਾਦ ਖ਼ਾਨ ਦੀ ਅਹਿਮ ਭੂਮਿਕਾ ਸੀ। ਫ਼ਿਲਮ ਦੇ ਗੀਤ ‘ਚੰਨਾ ਮੇਰਿਆ’, ‘ਬੁੱਲਿਆ’ ਅਤੇ ‘ਬ੍ਰੇਕਅਪ ਸੌਂਗ’ ਕਾਫ਼ੀ ਮਕਬੂਲ ਹੋਏ ਸਨ।