ਮੁੰਬਈ, 13 ਫਰਵਰੀਬੌਲੀਵੁੱਡ ਅਭਿਨੇਤਰੀ ਦੀਆ ਮਿਰਜ਼ਾ 15 ਫਰਵਰੀ ਨੂੰ ਕਾਰੋਬਾਰੀ ਵੈਭਵ ਰੇਖੀ ਨਾਲ ਵਿਆਹ ਕਰਵਾ ਰਹੀ ਹੈ। ਇਹ ਜੋੜੀ ਆਪਣੇ ਪਰਿਵਾਰਾਂ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਕਰਵਾਏਗੀ। ਇਸ ਸਮਾਗਮ ਨੂੰ ਬਹੁਤ ਨਿੱਜੀ ਰੱਖਿਆ ਜਾ ਰਿਹਾ ਹੈ। 39 ਸਾਲਾ ਅਭਿਨੇਤੀ ਦਾ ਇਸ ਤੋਂ ਪਹਿਲਾਂ ਫਿਲਮ ਨਿਰਮਾਤਾ ਸਾਹਿਲ ਸੰਘਾ ਨਾਲ ਵਿਆਹ ਹੋਇਆ ਸੀ। ਇਹ ਵਿਆਹ 11 ਸਾਲਾਂ ਤੱਕ ਚੱਲਿਆ। ਸਾਲ 2019 ਵਿੱਚ ਦੋਵੇਂ ਵੱਖ ਹੋ ਗਏ। ਰੇਖੀ ਦੀ ਪਹਿਲੀ ਪਤਨੀ ਯੋਗਾ ਕੋਚ ਸੁਨੈਨਾ ਰੇਖੀ ਹੈ।