ਜੰਮੂ, 23 ਦਸੰਬਰ
ਕਸ਼ਮੀਰ ਵਿੱਚ ਅਤਿਵਾਦੀ ਧਮਕੀਆਂ ਦਾ ਦੌਰ ਹੁਣ ਜ਼ੋਰ ਫੜ ਗਿਆ ਹੈ। ਅਤਿਵਾਦੀਆਂ ਨੇ ਹੁਣ ਇੰਟਰਨੈੱਟ ‘ਤੇ ਭਾਜਪਾ ਦੇ 18 ਨੇਤਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ‘ਚ ਕਸ਼ਮੀਰ ‘ਚ ਰਹਿੰਦੇ ਸਿੱਖਾਂ ਨੂੰ ਕਸ਼ਮੀਰ ਛੱਡਣ ਦੀ ਧਮਕੀ ਦਿੱਤੀ ਗਈ ਹੈ ਅਤੇ ਕਥਿਤ ਤੌਰ ‘ਤੇ ਨਤੀਜੇ ਭੁਗਤਣ ਦੀ ਗੱਲ ਕਹੀ ਹੈ। ਕਸ਼ਮੀਰੀ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਦੇ ਉਜਾੜੇ ਤੋਂ ਬਾਅਦ ਦੇਰ ਰਾਤ ਅਤਿਵਾਦੀ ਸਮੂਹਾਂ ਨੇ ਵੀ ਕਸ਼ਮੀਰ ਵਿੱਚ ਸਰਗਰਮ ਭਾਜਪਾ ਦੇ 18 ਨੇਤਾਵਾਂ ਦੀ ਹਿੱਟਲਿਸਟ ਜਾਰੀ ਕੀਤੀ ਹੈ। ਅਤਿਵਾਦੀਆਂ ਨੇ ਸਿੱਖਾਂ ਨੂੰ ਕਸ਼ਮੀਰ ਛੱਡਣ ਦੀ ਧਮਕੀ ਵੀ ਦਿੱਤੀ ਹੈ। ਅਤਿਵਾਦੀ ਸੰਗਠਨ ਦਿ ਰੇਸਿਸਟੈਂਸ ਫਰੰਟ (ਟੀਆਰਐੱਫ) ਨੇ ਪੁਲਵਾਮਾ ਜ਼ਿਲ੍ਹੇ ਦੇ ਦਿਵਰ ਤਰਾਲ ਇਲਾਕੇ ‘ਚ ਰਹਿਣ ਵਾਲੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ।