ਪਟਿਆਲਾ, 11 ਅਗਸਤ

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪ੍ਰਤੀ ਗੰਭੀਰ ਨਹੀਂ ਹਨ। ਇਹ ਗੁਰੂ ਗ੍ਰੰਥ ਸਾਹਿਬ ਦੇ ਨਾਮ ’ਤੇ ਸਿਆਸਤ ਕਰ ਕੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ। ਪਟਿਆਲਾ ’ਚ ਅਕਾਲੀ ਦਲ ਦਾ ਧਰਨਾ ਡਰਾਮੇਬਾਜ਼ੀ ਹੈ। ਪਟਿਆਲਾ ਐੱਸਐੱਸਪੀ ਦੇ ਦਫਤਰ ਦੇ ਬਾਹਰ ਧਰਨਾ ਲਾਉਣ ਦੀ ਥਾਂ ਅਕਾਲੀ ਦਲ ਮੰਤਰੀ ਅਮਰਿੰਦਰ ਸਿੰਘ ਦੇ ਨਿਊ ਮੋਤੀ ਮਹਿਲ ਦੇ ਬਾਹਰ ਧਰਨਾ ਕਿਉਂ ਨਹੀਂ ਲਾਉਂਦੇ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ, ਨੀਨਾ ਮਿੱਤਲ, ਹਰਚੰਦ ਬਰਸਟ, ਪ੍ਰੀਤੀ ਮਲਹੋਤਰਾ, ਕੁੰਦਨ ਗੋਗੀਆ, ਬਲਬੀਰ ਸਿੰਘ, ਚੇਤੰਨ ਸਿੰਘ ਜੋੜੇਮਾਜਰਾ, ਤੇਜਿੰਦਰ ਮਹਿਤਾ ਤੇ ਹੋਰ ਆਗੂ ਮੌਜੂਦ ਸਨ।